Become a member

Get the best offers and updates relating to Liberty Case News.

― Advertisement ―

spot_img
spot_img
HomeBig Newsਵੱਡੀ ਵਾਰਦਾਤ! ਪਹਿਲਾਂ ਇਕੱਠੇ ਦੋਸਤਾਂ ਨੇ ਕੀਤੀ ਪਾਰਟੀ, ਫਿਰ ਸੁੱਤੇ ਪਏ ਦੋਸਤ...

ਵੱਡੀ ਵਾਰਦਾਤ! ਪਹਿਲਾਂ ਇਕੱਠੇ ਦੋਸਤਾਂ ਨੇ ਕੀਤੀ ਪਾਰਟੀ, ਫਿਰ ਸੁੱਤੇ ਪਏ ਦੋਸਤ ਦਾ ਗੋਲ਼ੀ ਮਾਰ ਕਰ ‘ਤਾ ਕਤਲ

ਖਰੜ – ਖਰੜ ਵਿਖੇ ਦਿਲ-ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਹਿਮਾਚਲ ਤੋਂ ਕੰਪਿਊਟਰ ਕੋਚਿੰਗ ਲੈਣ ਆਏ 19 ਸਾਲਾ ਨੌਜਵਾਨ ਦਾ ਉਸ ਦੇ ਦੋਸਤ ਵੱਲੋਂ ਗੋਲ਼ੀ ਮਾਰ ਕੇ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸ਼ਿਵਾਂਗ ਰਾਣਾ ਵਾਸੀ ਪਿੰਡ ਦਿਆੜਾ ਥਾਣਾ ਅੰਬ ਜ਼ਿਲ੍ਹਾ ਊਨਾ (ਹਿਮਾਚਲ) ਵਜੋਂ ਹੋਈ ਹੈ। ਥਾਣਾ ਸਿਟੀ ਪੁਲਸ ਨੇ ਮ੍ਰਿਤਕ ਦੀ ਮਾਤਾ ਰੰਜਨਾ ਦੇ ਬਿਆਨਾਂ ’ਤੇ ਆਧਾਰ ‘ਤੇ ਮ੍ਰਿਤਕ ਨੌਜਵਾਨ ਦੇ ਹੀ ਦੋਸਤ ਦੱਸੇ ਜਾ ਰਹੇ ਹਰਵਿੰਦਰ ਉਰਫ਼ ਹੈਰੀ ਵਾਸੀ ਪਿੰਡ ਬਰਨੇਹ ਜ਼ਿਲ੍ਹਾ ਊਨਾ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 103, ਆਰਮਜ਼ ਐਕਟ 25 ਤਹਿਤ ਮਾਮਲਾ ਦਰਜ ਕਰ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੁਲਜ਼ਮ ਨੂੰ ਕਾਬੂ ਕਰਨ, ਕਤਲ ਦੀ ਅਸਲੀ ਵਜ੍ਹਾ, ਕਾਤਲ ਇਕ ਜਾਂ ਇਕ ਤੋਂ ਵਧ ਨੇ ਸਣੇ ਅਸਲਾ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਕਿਸੇ ਗੱਲ ਨੂੰ ਲੈ ਕੇ ਸ਼ਿਵਾਂਗ ਤੇ ਹਰਵਿੰਦਰ ਵਿਚਾਲੇ ਹੋਈ ਸੀ ਅਣਬਣ
ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀ ਮਾਂ ਰੰਜਨਾ ਆਸ਼ਾ ਵਰਕਰ ਵਜੋਂ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਦੋ ਲੜਕੇ ਸਨ, ਜਿਨ੍ਹਾਂ ’ਚੋਂ ਉਸ ਦਾ ਵੱਡਾ ਲੜਕਾ ਸ਼ਿਵਾਂਗ ਅਤੇ ਛੋਟਾ ਦੇਵਾਂਗ ਰਾਣਾ (14) ਸਾਲ ਦਾ ਹੈ। ਵੱਡਾ ਲੜਕਾ ਸਰਕਾਰੀ ਕਾਲਜ ਊਨਾ ਤੋਂ ਬੀ. ਸੀ. ਏ. ਦੀ ਪੜ੍ਹਾਈ ਕਰ ਰਿਹਾ ਸੀ, ਜੋ ਜੂਨ ’ਚ ਖਰੜ ਵਿਖੇ ਕੰਪਿਊਟਰ ਕੋਚਿੰਗ ਲਈ ਆਇਆ ਸੀ। ਸ਼ੁਰੂ ’ਚ ਉਹ ਆਪਣੇ ਦੋਸਤ ਹਰਵਿੰਦਰ ਨਾਲ ਗੋਲਡਨ ਸਿਟੀ ਖਰੜ ’ਚ ਰਹਿ ਰਿਹਾ ਸੀ। ਕੁਝ ਸਮਾਂ ਪਹਿਲਾਂ ਸ਼ਿਵਾਂਗ ਅਤੇ ਹਰਵਿੰਦਰ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਅਣਬਣ ਹੋਣ ਕਾਰਨ ਸ਼ਿਵਾਂਗ ਸੈਕਟਰ-15 ਚੰਡੀਗੜ੍ਹ ’ਚ ਰਹਿਣ ਲੱਗ ਪਿਆ ਸੀ। ਰੰਜਨਾ ਮੁਤਾਬਕ ਸ਼ਿਵਾਂਗ ਬੀਤੇ 22 ਸਤੰਬਰ ਤੋਂ ਪਿੰਡ ਆਇਆ ਸੀ ਅਤੇ ਸ਼ਨੀਵਾਰ ਸ਼ਾਮ ਕਰੀਬ 5:30 ਵਜੇ ਪਿੰਡ ਤੋਂ ਖਰੜ ਲਈ ਨਿਕਲਿਆ ਸੀ। ਰਾਤ 8 ਵਜੇ ਉਸ ਨਾਲ ਉਸ ਦੀ ਆਖ਼ਰੀ ਵਾਰ ਗੱਲ ਉਦੋਂ ਹੋਈ ਜਦੋਂ ਰੰਜਨਾ ਦੇ ਪੁੱਛੇ ਜਾਣ ‘ਤੇ ਕਿ ਉਹ ਕਿੱਥੇ ਪੁੱਜ ਗਿਆ ਹੈ, ਉਸ ਨੇ ਦੱਸਿਆ ਸੀ ਕਿ ਉਹ ਖਰੜ ਪੁੱਜਣ ਵਾਲਾ ਹੈ, ਕਿਉਂਕਿ ਉਸ ਦੇ ਫੋਨ ਦੀ ਬੈਟਰੀ ਖ਼ਤਮ ਹੋ ਰਹੀ ਹੈ, ਇਸ ਲਈ ਉਹ ਹਾਲੇ ਜ਼ਿਆਦਾ ਗੱਲ ਨਹੀਂ ਕਰ ਸਕਦਾ। ਇਸ ਪਿੱਛੋਂ ਉਸ ਦਾ ਫੋਨ ਸਵਿੱਚ ਆਫ਼ ਆਉਣ ਲੱਗਾ ਪਰ ਐਤਵਾਰ ਸਵੇਰੇ ਕਰੀਬ 9 ਵਜੇ ਉਸ ਨੂੰ ਖਰੜ ਪੁਲਸ ਨੇ ਫੋਨ ਕੀਤਾ ਕਿ ਉਸ ਦੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਹੈ। ਇਸ ਲਈ ਉਨ੍ਹਾਂ ਨੂੰ ਖਰੜ ਪੁੱਜਣ ਲਈ ਕਿਹਾ ਗਿਆ ਪਰ ਜਦੋਂ ਉਹ ਖਰੜ ਪਹੁੰਚੇ ਤਾਂ ਸਚ ਸਾਹਮਣੇ ਆਇਆ ਕਿ ਉਸ ਦੇ ਪੁੱਤਰ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ ਹੈ।