Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪਟਿਆਲਾ 'ਚ ਵੱਡੀ ਵਾਰਦਾਤ! ਢਾਬੇ ਦੇ ਵਰਕਰ ਦਾ ਬੇਰਹਿਮੀ ਨਾਲ ਕੀਤਾ ਕਤਲ

ਪਟਿਆਲਾ ‘ਚ ਵੱਡੀ ਵਾਰਦਾਤ! ਢਾਬੇ ਦੇ ਵਰਕਰ ਦਾ ਬੇਰਹਿਮੀ ਨਾਲ ਕੀਤਾ ਕਤਲ

 

 

ਪਟਿਆਲਾ – ਪਟਿਆਲਾ ਵਿਚ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਲੋਅਰ ਮਾਲ ਅਤੇ ਸਥਿਤ ਹੋਲੋ ਗਰਾਊਂਡ ਦੇ ਸਾਹਮਣੇ ਕੋਲੀ ਢਾਬੇ ਦੇ ਵਰਕਰ ਦਾ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।  ਘਟਨਾ ਜੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਥਾਣਾ ਕਤਵਾਲੀ ਦੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਕਾਹਲੋ ਅਤੇ ਥਾਣਾ ਸਬਜੀ ਮੰਡੀ ਦੇ ਐੱਸ. ਐੱਚ. ਓ. ਗੁਰਪਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ।

 

ਉਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਸੀ।  ਮਿਲੀ ਜਾਣਕਾਰੀ ਦੇ ਮੁਤਾਬਕ ਇਹ ਝਗੜਾ ਬਿੱਲ ਨੂੰ ਲੈ ਕੇ ਹੋਇਆ ਅਤੇ ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ ਪੁਲਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।