ਬੋਹਾ : ਬੀਤੀ ਰਾਤ ਰਤੀਆ ਬੋਹਾ ਰੋਡ ਤੇ ਗਾਮੀਵਾਲਾ ਦੇ ਨਜ਼ਦੀਕ ਤੇਜ਼ ਧਾਰ ਹਥਿਆਰਾਂ ਨਾਲ ਇਕ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਸ਼ੇਰਖਾਂ ਵਾਲਾ ਦਾ ਨੌਜਵਾਨ ਪਰਵਿੰਦਰ ਸਿੰਘ ਪੁੱਤਰ ਰਾਮ ਸਿੰਘ ਜੋਕਿ ਹਰਿਆਣਾ ਦੇ ਪਿੰਡ ਬਾਹਮਣਵਾਲਾ ਵਿਚ ਡਾਕਟਰੀ ਦਾ ਕੰਮ ਕਰਦਾ ਸੀ ਜੋ ਰਾਤ ਸਮੇਂ ਆਪਣੀ ਦੁਕਾਨ ਤੋਂ ਵਾਪਿਸ ਆ ਰਿਹਾ ਸੀ ਤਾਂ ਰਸਤੇ ‘ਚ ਗਾਮੀਵਾਲਾ ਦੇ ਨਜਦੀਕ ਕੁਝ ਵਿਅਕਤੀਆਂ ਵੱਲੋਂ ਘੇਰ ਕੇ ਕੁੱਟਮਾਰ ਕਰਦਿਆਂ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ।
ਇਸ ਸੰਬੰਧੀ ਐੱਸ.ਐੱਚ.ਓ. ਬੋਹਾ ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਵਿੰਦਰ ਸਿੰਘ ਦੇ ਭਰਾ ਗੁਰਪਾਲ ਸਿੰਘ ਦੇ ਬਿਆਨ ਤੇ ਕੇਸਰ ਸਿੰਘ, ਦੇਸਾ ਸਿੰਘ ਰਿਉਂਦ ਕਲਾਂ ਤੋਂ ਇਲਾਵਾ 4 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਉਪਰੋਕਤ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।