ਅੰਮ੍ਰਿਤਸਰ– ਪੰਜਾਬ ਵਿਚ ਦਿਨ-ਦਿਹਾੜੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਖੇ ਕੱਥੂ ਨੰਗਲ ‘ਚ ਨਿੱਜੀ ਬੈਂਕ ਐੱਚ. ਡੀ.ਐੱਫ਼. ਸੀ. ਬੈਂਕ ਵਿਚ ਲੁਟੇਰਿਆਂ ਨੇ ਡਾਕਾ ਮਾਰ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਦਿਨ-ਦਿਹਾੜੇ ਲੁਟੇਰੇ ਬੈਂਕ ਵਿਚੋਂ 25 ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਸੀ.ਸੀ.ਟੀ.ਵੀ. ਕਬਜ਼ੇ ਵਿਚ ਲੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।