ਸਮਰਾਲਾ – ਸਮਰਾਲਾ ਨੇੜੇਲੇ ਪਿੰਡ ਗਹਿਲੇਵਾਲ ਵਿਚ ਇਕ ਨੌਜਵਾਨ ਪੁੱਤਰ ਨੇ ਲੱਕੜ ਦੇ ਬਾਲੇ ਮਾਰ-ਮਾਰ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੂਜੇ ਕਮਰੇ ਵਿਚ ਜਾ ਕੇ ਬੈਠ ਗਿਆ। ਜਦੋਂ ਆਲੇ-ਦੁਆਲੇ ਲੋਕਾਂ ਨੇ ਘਰ ਜਾ ਕੇ ਵੇਖਿਆ ਤਾਂ ਦੋਸ਼ੀ ਪੁੱਤਰ ਪ੍ਰਭਜੋਤ ਸਿੰਘ (24) ਸਾਲ ਨੇ ਆਪਣੇ ਪਿਤਾ ਦੇ ਸਿਰ ‘ਤੇ ਲੱਕੜ ਦੇ ਬਾਲੇ ਮਾਰ ਉਸ ਦਾ ਕਤਲ ਕਰ ਦਿੱਤਾ ਸੀ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ (55) ਵਜੋਂ ਹੋਈ ਹੈ। ਪਿੰਡ ਨਿਵਾਸੀਆਂ ਨੇ ਇਸ ਦੀ ਸੂਚਨਾ ਸਮਰਾਲਾ ਪੁਲਸ ਸਟੇਸ਼ਨ ਨੂੰ ਦਿੱਤੀ ਅਤੇ ਸਮਰਾਲਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਜਸਵਿੰਦਰ ਦੀ ਲਾਸ਼ ਨੂੰ ਸਮਰਾਲਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪਿੰਡ ਵਾਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਕੱਲ੍ਹ ਸ਼ਾਮ ਵੇਲੇ ਤੇਜ਼ਦਾਰ ਹਥਿਆਰ ਅਤੇ ਲੱਕੜ ਦਾ ਬਾਲਾ ਲੈ ਕੇ ਆਪਣੇ ਘਰ ਦੇ ਛੱਤ ਤੋਂ ਉੱਪਰ ਖੜ੍ਹਾ ਹੋ ਰਿਹਾ ਸੀ ਅਤੇ ਕਦੇ ਘਰ ਦੇ ਬਾਹਰ ਖੜ੍ਹਾ ਹੋ ਰਿਹਾ ਸੀ। ਇਸ ਤੋਂ ਲੋਕਾਂ ਨੂੰ ਸ਼ੱਕ ਪਿਆ ਕੇ ਇਹ ਕੁਝ ਕਰ ਨਾ ਦੇਵੇ ਕਿਉਂਕਿ ਪ੍ਰਭਜੋਤ ਸਿੰਘ ਨੇ ਕਰੀਬ ਢਾਈ ਸਾਲ ਪਹਿਲਾਂ ਆਪਣੀ ਦਾਦੀ ਦਾ ਵੀ ਕਤਲ ਕਰ ਦਿੱਤਾ ਸੀ।
ਘਟਨਾ ਦੀ ਸੂਚਨਾ ਪਾ ਕੇ ਸਮਰਾਲਾ ਪੁਲਸ ਨੇ ਮੌਕੇ ਉਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ