ਨੂਰਪੁਰਬੇਦੀ -ਰੂਪਨਗਰ ‘ਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਸਿੰਬਲਮਾਜਰਾ (ਜੇਤੇਵਾਲ) ਵਿਖੇ ਵਿਆਹੀ ਇਕ 31 ਸਾਲਾ ਔਰਤ ਦਾ ਉਸ ਦੇ ਪੇਕੇ ਪਿੰਡ ਨੋਧੇਮਾਜਰਾ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਕਤਲ ਹੋਣ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸਵੇਰ ਉਸ ਸਮੇਂ ਪਤਾ ਚੱਲਿਆ ਜਦੋਂ ਪਸ਼ੂਆਂ ਦਾ ਗੌਬਰ ਸੁੱਟਣ ਗਏ ਮ੍ਰਿਤਕਾ ਦੀ ਛੋਟੀ ਭੈਣ ਨੇ ਉਸ ਦੀ ਦੀ ਘਰ ਲਾਗੇ ਝਾੜੀਆਂ ’ਚ ਉਸ ਦੀ ਖ਼ੂਨ ਨਾਲ ਲਥਪਥ ਹੋਈ ਲਾਸ਼ ਵੇਖੀ। ਉਕਤ ਘਟਨਾ ਦਾ ਪਤਾ ਚੱਲਣ ’ਤੇ ਇਕਦਮ ਪਿੰਡ ਅਤੇ ਇਲਾਕੇ ’ਚ ਸਨਸਨੀ ਫੈਲ ਗਈ।
ਮ੍ਰਿਤਕ ਔਰਤ ਦੀ ਪਛਾਣ ਮਨਜਿੰਦਰ ਕੌਰ ਪਤਨੀ ਕੁਲਦੀਪ ਸਿੰਘ ਨਿਵਾਸੀ ਪਿੰਡ ਸਿੰਬਲਮਾਜਰਾ ਵਜੋਂ ਹੋਈ ਹੈ। ਮ੍ਰਿਤਕਾ ਦੀ ਛੋਟੀ ਭੈਣ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਭੈਣ ਮਨਜਿੰਦਰ ਕੌਰ ਆਪਣੇ ਪੇਕੇ ਪਿੰਡ ਨੌਧੇਮਾਜਰਾ ਵਿਖੇ ਬਣ ਰਹੇ ਮਕਾਨ ਦੇ ਕੰਮਕਾਜ ਸਬੰਧੀ ਆਈ ਹੋਈ ਸੀ। ਬੀਤੀ ਰਾਤ ਕਰੀਬ 9 ਵਜੇ ਉਹ ਮੋਬਾਇਲ ਫੋਨ ’ਤੇ ਕਿਸੇ ਨਾਲ ਗੱਲ ਕਰਦੀ ਕਰਦੀ ਘਰੋਂ ਬਾਹਰ ਚਲੀ ਗਈ ਅਤੇ ਵਾਪਸ ਨਹੀਂ ਆਈ। ਕਾਫ਼ੀ ਦੇਰ ਤੱਕ ਪਰਿਵਾਰ ਨੇ ਭਾਲ ਕੀਤੀ ਤੇ ਜਿਸ ਸਬੰਧੀ ਕੁਝ ਵੀ ਪਤਾ ਨਾ ਚੱਲ ਸਕਿਆ ਪਰ ਜਦੋਂ ਉਹ ਸਵੇਰ ਸਮੇਂ ਉਹ ਘਰ ਲਾਗੇ ਗੌਬਰ ਸੁੱਟਣ ਲਈ ਗਈ ਤਾਂ ਉਸਨੇ ਆਪਣੀ ਭੈਣ ਦੀਆਂ ਚਪਲਾਂ ਖੇਤਾਂ ’ਚ ਪਈਆਂ ਦੇਖੀਆਂ ਤੇ ਥੋੜਾ ਅੱਗੇ ਜਾਣ ’ਤੇ ਉਸ ਦੀ ਭੈਣ ਮਨਜਿੰਦਰ ਕੌਰ ਦੀ ਲਾਸ਼ ਵੀ ਉੱਥੇ ਪਈ ਹੋਈ ਸੀ, ਜਿਸ ਦੇ ਚਿਹਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸਨ।