Wednesday, July 23, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਵੱਡੀ ਖ਼ਬਰ: Air India ਦੇ ਜਹਾਜ਼ ਨੂੰ ਲੱਗ ਗਈ ਅੱਗ

ਵੱਡੀ ਖ਼ਬਰ: Air India ਦੇ ਜਹਾਜ਼ ਨੂੰ ਲੱਗ ਗਈ ਅੱਗ

ਨਵੀਂ ਦਿੱਲੀ – ਹਾਂਗਕਾਂਗ ਤੋਂ ਆਏ ਏਅਰ ਇੰਡੀਆ ਦੇ ਏ-321 ਜਹਾਜ਼ ਦੇ ਦਿੱਲੀ ਹਵਾਈ ਅੱਡੇ ’ਤੇ ਉਤਰਨ ਤੋਂ ਤੁਰੰਤ ਬਾਅਦ ਉਸ ਦੇ ਸਹਾਇਕ ਪਾਵਰ ਯੂਨਿਟ (ਏ. ਪੀ. ਯੂ.) ਵਿਚ ਅੱਗ ਲੱਗ ਗਈ। ਹਾਲਾਂਕਿ, ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।

ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ 22 ਜੁਲਾਈ ਨੂੰ ਹਾਂਗਕਾਂਗ ਤੋਂ ਦਿੱਲੀ ਪਹੁੰਚੀ ਫਲਾਈਟ ਨੰਬਰ ਏ. ਆਈ. 315 ਦੇ ਉਤਰਨ ਅਤੇ ਗੇਟ ’ਤੇ ਪਾਰਕ ਹੋਣ ਦੇ ਤੁਰੰਤ ਬਾਅਦ ਜਹਾਜ਼ ਦੇ ਏ. ਪੀ. ਯੂ. ਵਿਚ ਅੱਗ ਲੱਗ ਗਈ ਅਤੇ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਯਾਤਰੀ ਉਤਰਨ ਲੱਗੇ ਸਨ ਅਤੇ ਸਿਸਟਮ ਡਿਜ਼ਾਈਨ ਮੁਤਾਬਕ ਏ. ਪੀ. ਯੂ. ਆਪਣੇ ਆਪ ਬੰਦ ਹੋ ਗਿਆ।

ਬੁਲਾਰੇ ਨੇ ਦੱਸਿਆ ਕਿ ਜਹਾਜ਼ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ, ਜਦਕਿ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਜਹਾਜ਼ ਨੂੰ ਜਾਂਚ ਲਈ ਰੋਕ ਲਿਆ ਗਿਆ ਹੈ ਅਤੇ ਰੈਗੂਲੇਟਰ ਨੂੰ ਪੂਰੀ ਤਰ੍ਹਾਂ ਸੂਚਿਤ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ, ਏ-321 ਜਹਾਜ਼ ਤੋਂ ਸੰਚਾਲਿਤ ਇਹ ਉਡਾਣ ਦੁਪਹਿਰ 12.12 ਵਜੇ ਦਿੱਲੀ ਹਵਾਈ ਅੱਡੇ ’ਤੇ ਉਤਰੀ ਸੀ।