Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵੱਡੀ ਖ਼ਬਰ: ਮਸ਼ਹੂਰ ਗਾਇਕਾ ਰਿਹਾਨਾ 'ਤੇ ਹਮਲਾ ! ਚਿੱਟੇ ਰੰਗ ਦੀ ਟੈਸਲਾ...

ਵੱਡੀ ਖ਼ਬਰ: ਮਸ਼ਹੂਰ ਗਾਇਕਾ ਰਿਹਾਨਾ ‘ਤੇ ਹਮਲਾ ! ਚਿੱਟੇ ਰੰਗ ਦੀ ਟੈਸਲਾ ‘ਚ ਆਈ ਔਰਤ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ

 

 

ਲਾਸ ਏਂਜਲਸ  : ਮਸ਼ਹੂਰ ਗ੍ਰੈਮੀ ਐਵਾਰਡ ਜੇਤੂ ਗਾਇਕਾ ਰਿਹਾਨਾ ਦੇ ਪ੍ਰਸ਼ੰਸਕਾਂ ਲਈ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਕੈਲੀਫੋਰਨੀਆ ਸਥਿਤ ਰਿਹਾਨਾ ਦੇ ਬੇਵਰਲੀ ਹਿਲਸ ਬੰਗਲੇ ‘ਤੇ ਇੱਕ ਸਿਰਫਿਰੀ ਮਹਿਲਾ ਵੱਲੋਂ ਕਈ ਰਾਊਂਡ ਫਾਇਰ ਕੀਤੇ ਗਏ। ਰਾਹਤ ਦੀ ਗੱਲ ਇਹ ਹੈ ਕਿ ਇਸ ਹਮਲੇ ਵਿੱਚ ਰਿਹਾਨਾ ਅਤੇ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਹੈ।

 

ਘਟਨਾ ਦਾ ਵੇਰਵਾ

ਜਾਣਕਾਰੀ ਮੁਤਾਬਕ ਇਹ ਘਟਨਾ ਦੁਪਹਿਰ ਕਰੀਬ 1:15 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਗੋਲੀਆਂ ਚੱਲੀਆਂ, ਉਦੋਂ 38 ਸਾਲਾ ਰਿਹਾਨਾ ਘਰ ਦੇ ਅੰਦਰ ਹੀ ਮੌਜੂਦ ਸੀ। ਪੁਲਸ ਮੁਤਾਬਕ, ਇੱਕ ਚਿੱਟੇ ਰੰਗ ਦੀ ਟੈਸਲਾ ਕਾਰ ਵਿੱਚ ਸਵਾਰ ਮਹਿਲਾ ਨੇ ਘਰ ਦੇ ਬਾਹਰੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ। ਲਗਭਗ 10 ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਗੋਲੀ ਘਰ ਦੀ ਕੰਧ ਪਾੜ ਕੇ ਅੰਦਰ ਜਾ ਵੜੀ। ਵਾਰਦਾਤ ਤੋਂ ਬਾਅਦ ਮਹਿਲਾ ਮੌਕੇ ਤੋਂ ਫ਼ਰਾਰ ਹੋ ਗਈ ਸੀ, ਪਰ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

ਪੁਲਸ ਦੀ ਕਾਰਵਾਈ

ਲਾਸ ਏਜਲਸ ਪੁਲਸ ਵਿਭਾਗ (LAPD) ਦੇ ਬੁਲਾਰੇ ਨੇ ਦੱਸਿਆ ਕਿ 30 ਸਾਲਾ ਮੁਲਜ਼ਮ ਮਹਿਲਾ ਕੋਲੋਂ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਹਾਲਾਂਕਿ ਅਜੇ ਤੱਕ ਮਹਿਲਾ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਹਮਲੇ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਜਾਂਚ ‘ਰੌਬਰੀ ਹੋਮੀਸਾਈਡ ਡਿਵੀਜ਼ਨ’ ਨੂੰ ਸੌਂਪੀ ਗਈ ਹੈ।