ਲਾਗੋਸ (ਨਾਈਜੀਰੀਆ) – ਪੱਛਮੀ ਅਫ਼ਰੀਕੀ ਦੇਸ਼ ਤੋਂ ਇਕ ਵੱਡੀ ਖ਼ਬਰ ਆਈ ਹੈ। ਇੱਥੇ ਬੁਰਕੀਨਾ ਫਾਸੋ ਦੇ ਉੱਤਰੀ ਖੇਤਰ ‘ਚ ਇੱਕ ਫੌਜੀ ਅੱਡੇ ‘ਤੇ ਇੱਕ ਹਥਿਆਰਬੰਦ ਸਮੂਹ ਨੇ ਕਰ ਦਿੱਤਾ। ਇਸ ਹਮਲੇ ਵਿੱਚ ਲਗਭਗ 50 ਸੈਨਿਕ ਮਾਰੇ ਗਏ। ਭਾਈਚਾਰੇ ਦੇ ਇੱਕ ਨੇਤਾ ਅਤੇ ਇੱਕ ਸਥਾਨਕ ਨਿਵਾਸੀ ਨੇ ਇਹ ਜਾਣਕਾਰੀ ਦਿੱਤੀ।
ਭਾਈਚਾਰੇ ਦੇ ਨੇਤਾ ਅਨੁਸਾਰ ਪੱਛਮੀ ਅਫ਼ਰੀਕੀ ਦੇਸ਼ ਦੇ ਉੱਤਰੀ ਖੇਤਰ ਵਿੱਚ ਬੋਲਸਾ ਪ੍ਰਾਂਤ ਦੇ ਡਾਰਗੋ ਵਿੱਚ ਸਥਿਤ ਫੌਜੀ ਅੱਡੇ ‘ਤੇ ਸੋਮਵਾਰ ਨੂੰ ਹਮਲਾ ਕੀਤਾ ਗਿਆ ਸੀ। ਇਹ ਸ਼ੱਕ ਹੈ ਕਿ ਕੱਟੜਪੰਥੀ ਸਮੂਹ ‘ਜਮਾਤ ਨਸਰ ਅਲ-ਇਸਲਾਮ ਵਾਲ-ਮੁਸਲਿਮੀਨ’ (ਜੇ.ਐਨ.ਆਈ.ਐਮ) ਨੇ ਇਹ ਹਮਲਾ ਕੀਤਾ ਹੈ। ਭਾਈਚਾਰੇ ਦੇ ਨੇਤਾ ਅਤੇ ਸਥਾਨਕ ਨਿਵਾਸੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਨਿਊਜ਼ ਏਜੰਸੀ ‘ਐਸੋਸੀਏਟਿਡ ਪ੍ਰੈਸ’ ਨੂੰ ਦੱਸਿਆ ਕਿ ਇਸ ਹਮਲੇ ਵਿੱਚ ਲਗਭਗ 100 ਕੱਟੜਪੰਥੀ ਸ਼ਾਮਲ ਸਨ। ਸੈਨਿਕਾਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਨੇ ਫੌਜੀ ਅੱਡੇ ਨੂੰ ਅੱਗ ਲਗਾ ਦਿੱਤੀ ਅਤੇ ਉੱਥੇ ਲੁੱਟਖੋਹ ਕੀਤੀ।

