ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਵਿੱਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਰੀਲਾ ਮੇਜੀਆ-ਪੋਲਾਂਕੋ (33) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸਦੀ ਲਾਸ਼ ਐਤਵਾਰ ਸਵੇਰੇ 8 ਵਜੇ ਕ੍ਰਾਸ ਕਾਊਂਟੀ ਪਾਰਕਵੇ ਵਿਚ ਉਸਦੀ ਕਾਰ ਦੇ ਅੰਦਰ ਮਿਲੀ। ਉਹ ਗੱਡੀ ਦੇ ਸਟੀਅਰਿੰਗ ‘ਤੇ ਮ੍ਰਿਤ ਪਈ ਹੋਈ ਮਿਲੀ ਅਤੇ ਸਰੀਰ ‘ਤੇ ਗੋਲੀਆਂ ਦੇ ਕਈ ਨਿਸ਼ਾਨ ਸਨ। ਪੁਲਸ ਉਸਦੀ ਮੌਤ ਦੀ ਜਾਂਚ ਟਾਰਗੇਟ ਕਿਲਿੰਗ ਵਜੋਂ ਕਰ ਰਹੀ ਹੈ।
ਅਰੀਲਾ, ਜੋ ਸੋਸ਼ਲ ਮੀਡੀਆ ‘ਤੇ “Ariela Lalangosta” ਨਾਮ ਨਾਲ ਜਾਣੀ ਜਾਂਦੀ ਸੀ, ਦੇ ਇੰਸਟਾਗ੍ਰਾਮ ‘ਤੇ 5.5 ਲੱਖ ਤੋਂ ਵੱਧ ਫਾਲੋਅਰ ਸਨ। ਉਹ ਇੱਕ ਨਾਈਟਲਾਈਫ ਇਨਫਲੂਐਂਸਰ ਸੀ ਅਤੇ Ikon New York ਤੇ Opus Lounge ਵਰਗੇ ਕਲੱਬਾਂ ਨਾਲ ਜੁੜੀ ਹੋਈ ਸੀ। ਐਤਵਾਰ ਸਵੇਰੇ ਉਹ ਆਪਣੇ ਕੰਮ ਤੋਂ ਲਗਭਗ 4:30 ਵਜੇ ਨਿਕਲੀ ਸੀ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ।
ਉਸਦੀ ਮੌਤ ਦੀ ਖ਼ਬਰ ਨਾਲ ਉਸਦੀ ਕਮਿਊਨਿਟੀ ਵਿੱਚ ਸ਼ੌਕ ਦੀ ਲਹਿਰ ਹੈ। ਪ੍ਰਸਿੱਧ ਰੈਪਰ ਕਾਰਡੀ ਬੀ ਨੇ ਵੀ ਇੰਸਟਾਗ੍ਰਾਮ ‘ਤੇ ਉਸਦੇ ਲਈ “RIP Dominican Pretty” ਲਿਖ ਕੇ ਦੁੱਖ ਜ਼ਾਹਿਰ ਕੀਤਾ। Ikon Lounge ਵੱਲੋਂ ਵੀ ਸ਼ੋਕ ਸੰਦੇਸ਼ ਜਾਰੀ ਕਰਦੇ ਹੋਏ ਲਿਖਿਆ ਗਿਆ ਕਿ “ਤੁਹਾਡੀ ਨਿਮਰਤਾ ਅਤੇ ਸਭ ਨਾਲ ਪਿਆਰ ਭਾਵ ਨੇ ਤੁਹਾਨੂੰ ਖ਼ਾਸ ਬਣਾਇਆ।”