Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਹੜ੍ਹਾਂ ਵਿਚਾਲੇ ਲਿਆ ਵੱਡਾ ਫ਼ੈਸਲਾ,...

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਹੜ੍ਹਾਂ ਵਿਚਾਲੇ ਲਿਆ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ

ਜਲੰਧਰ – ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ 7 ਸਤੰਬਰ ਨੂੰ ਡੇਰਾ ਬਿਆਸ ਵਿਚ ਭੰਡਾਰਾ ਹੋਣ ਜਾ ਰਿਹਾ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ 7 ਸਤੰਬਰ (ਐਤਵਾਰ) ਨੂੰ ਡੇਰਾ ਬਿਆਸ ਵਿੱਚ ਸਤਿਸੰਗ ਕਰਨਗੇ। ਇਸ ਤੋਂ ਪਹਿਲਾਂ ਬਾਬਾ 6 ਸਤੰਬਰ (ਸ਼ਨੀਵਾਰ) ਨੂੰ ਸੰਗਤ ਨੂੰ ਕਾਰ ਦਰਸ਼ਨ ਦੇਣਗੇ ਅਤੇ ਪ੍ਰਸ਼ਾਦ ਵੀ ਦਿੱਤਾ ਜਾਵੇਗਾ। ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਜ਼ੋਨਲ ਸਕੱਤਰ ਸੁਨੀਲ ਤਲਵਾੜ ਵੱਲੋਂ ਜਾਰੀ ਸੰਦੇਸ਼ ਅਨੁਸਾਰ ਸਤਿਸੰਗ ਦਾ ਸਮਾਂ ਸਵੇਰੇ 8:30 ਵਜੇ ਹੋਵੇਗਾ।

ਜ਼ਿਕਰਯੋਗ ਹੈ ਕਿ ਡੇਰਾ ਬਿਆਸ ‘ਚ ਨਿਰਧਾਰਤ ਸਤਿਸੰਗ (ਭੰਡਾਰਾ) 14, 21 ਅਤੇ 28 ਸਤੰਬਰ ਨੂੰ ਹੋਣਾ ਹੈ ਪਰ ਸੰਗਤ ਦੀ ਖ਼ੁਸ਼ੀ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅਚਾਨਕ ਇਕ ਹਫ਼ਤਾ ਪਹਿਲਾਂ ਸਤਿਸੰਗ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਦੇ ਡੇਰਾ ਬਿਆਸ ਪਹੁੰਚਣ ਦੀ ਉਮੀਦ ਹੈ। ਡੇਰੇ ਵਿੱਚ ਸਤਿਸੰਗ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਵੱਡੀ ਗਿਣਤੀ ਵਿੱਚ ਵਲੰਟੀਅਰ ਵੀ ਬੜੇ ਉਤਸ਼ਾਹ ਨਾਲ ਡੇਰਾ ਬਿਆਸ ਪਹੁੰਚ ਰਹੇ ਹਨ।