Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪੰਜਾਬ ਤੋਂ ਵੱਡੀ ਖ਼ਬਰ : ਘੱਗਰ ਦਰਿਆ 'ਚ ਪਿਆ ਪਾੜ, ਮਚੀ ਤਰਥਲੀ

ਪੰਜਾਬ ਤੋਂ ਵੱਡੀ ਖ਼ਬਰ : ਘੱਗਰ ਦਰਿਆ ‘ਚ ਪਿਆ ਪਾੜ, ਮਚੀ ਤਰਥਲੀ

 

ਪਾਤੜਾਂ (ਸੁਖਦੀਪ ਸਿੰਘ ਮਾਨ) : ਸਬ ਡਵੀਜ਼ਨ ਪਾਤੜਾਂ ਦੇ ਪਿੰਡਾਂ ਵਿਚੋਂ ਲੰਘਦੇ ਘੱਗਰ ‘ਚ ਪਾਣੀ ਦਾ ਪੱਧਰ ਕਰੀਬ ਹਫ਼ਤੇ ਤੋਂ ਘੱਟਣ ਦਾ ਨਾਮ ਹੀ ਲੈ ਰਿਹਾ ਹੈ। ਅੱਜ ਸਵੇਰੇ ਹਰਚੰਦਪੁਰਾ ਨੇੜੇ ਘੱਗਰ ਦਰਿਆ ‘ਚ ਅਚਾਨਕ ਪਾੜ ਪੈ ਗਿਆ, ਜਿਸ ਕਾਰਨ ਪਿੰਡਾਂ ਦੇ ਲੋਕਾਂ ਵਿਚ ਤਰਥਲੀ ਮਚ ਗਈ। ਪਾੜ ਪੈਣ ਕਾਰਨ ਪਿੰਡਾਂ ‘ਚ ਇਸ ਦੀ ਘੋਸ਼ਣਾ ਕਰ ਦਿੱਤੀ ਗਈ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਦਰਿਆ ਨਾਲ ਮੱਥਾ ਲਾਉਣ ਲਈ ਡਟ ਗਏ। ਮਿਲੀ ਜਾਣਕਾਰੀ ਅਨੁਸਾਰ ਖਨੌਰੀ ਹੈੱਡਵਰਕਸ 460 ‘ਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਢਾਈ ਫੁੱਟ ਉੱਚਾ ਲਗਾਤਾਰ ਵਗ ਰਿਹਾ ਹੈ। ਅੱਜ ਸਵੇਰ 6 ਵਜੇ ਪਾਣੀ ਦਾ ਪੱਧਰ 750.6 ਫੁੱਟ 14,450 ਕਿਊਸਕ ਮਾਪਿਆ ਗਿਆ। ਇਸ ਸਥਿਤੀ ਨੂੰ ਲੈ ਕੇ ਨੇੜਲੇ ਪਿੰਡਾਂ ਦੇ ਕਿਸਾਨਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਬਣੀਆਂ ਹੋਈਆਂ ਸਨ। ਇਸੇ ਲਈ ਘੱਗਰ ‘ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਇਕਠੇ ਹੋ ਕੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਭਾਵ ਕਿਸਾਨ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਦਿਨ ਰਾਤ ਡਟੇ ਹੋਏ ਸਨ ਅਤੇ ਦਰਜਨਾਂ ਪਿੰਡਾਂ ਦੇ ਲੋਕ ਆਪ ਮੁਹਾਰੇ ਘੱਗਰ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ।