ਬਾਬਾ ਬਕਾਲਾ ਸਾਹਿਬ- ਕੁਝ ਲੋਕਾਂ ਵਲੋਂ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਦੇ ਆਨਲਾਈਨ ਦਾਨ ਸੇਵਾ ਦੇ ਨਾਂ ’ਤੇ ਇਕ ਜਾਅਲੀ ਵੈੱਬਸਾਈਟ ਬਣਾਈ ਹੈ , ਜਿਸ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਖਾਤਿਆਂ ਦੇ ਵੇਰਵੇ ਦੇ ਕੇ ਡੇਰਾ ਬਿਆਸ ਸੁਸਾਇਟੀ ਦੇ ਨਾਂ ਦੀ ਦੁਰਵਰਤੋਂ ਕਰ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।
ਡੇਰਾ ਬਿਆਸ ਨੇ ਆਨਲਾਈਨ ਦਾਨ ਲੈਣ ਲਈ ਕਦੇ ਵੀ ਜਾਂ ਕੋਈ ਵੀ ਵੈਬਸਾਈਟ ਨਹੀਂ ਬਣਾਈ ਅਤੇ ਨਾ ਹੀ ਡੇਰਾ ਬਿਆਸ ਨੇ ਅੱਜ ਤੱਕ ਅਜਿਹਾ ਕਰ ਕੇ ਦਾਨ ਮੰਗਿਆ ਹੈ। ਕੁਝ ਲੋਕਾਂ ਵੱਲੋਂ ਇਸ ਸੰਸਥਾ ਨੂੰ ਬਦਨਾਮ ਕਰਨ ਜਾਂ ਦਾਨ ਦੇ ਨਾਂ ’ਤੇ ਲੋਕਾਂ ਤੋਂ ਠੱਗੀਆਂ ਮਾਰਨ ਦਾ ਨਵਾਂ ਸਿਲਸਿਲਾ ਸ਼ੁਰੂ ਕੀਤਾ ਹੈ। ਡੇਰਾ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਜਾਅਲੀ ਵੈਬਸਾਈਟ ’ਤੇ ਯਕੀਨ ਨਾ ਕਰਨ ਅਤੇ ਨਾ ਹੀ ਅਜਿਹੇ ਠੱਗਾਂ ਦੇ ਜਾਲ ਵਿਚ ਹੀ ਫਸਣ। ਡੇਰਾ ਬਿਆਸ ਨੇ ਆਨਲਾਈਨ ਦਾਨ ਲੈਣ ਲਈ ਕੋਈ ਵੀ ਵੈਬਸਾਈਟ ਨਹੀਂ ਬਣਾਈ ਹੈ।