Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵੱਡੀ ਖ਼ਬਰ: ਜਲੰਧਰ ਦੇ RTA ਰਵਿੰਦਰ ਸਿੰਘ ਗਿੱਲ ਦੀ ਸ਼ੱਕੀ ਹਾਲਾਤ 'ਚ...

ਵੱਡੀ ਖ਼ਬਰ: ਜਲੰਧਰ ਦੇ RTA ਰਵਿੰਦਰ ਸਿੰਘ ਗਿੱਲ ਦੀ ਸ਼ੱਕੀ ਹਾਲਾਤ ‘ਚ ਮੌਤ, ਬਾਥਰਮ ‘ਚੋਂ ਮਿਲੀ ਲਾਸ਼

 

ਜਲੰਧਰ –66 ਫੁੱਟੀ ਰੋਡ ਸਥਿਤ ਜਲੰਧਰ ਹਾਈਟਸ-2 ਫਲੈਟ ਵਿਚ ਰਹਿਣ ਵਾਲੇ ਜਲੰਧਰ ਦੇ ਆਰ. ਟੀ. ਏ. ਰਵਿੰਦਰ ਸਿੰਘ ਗਿੱਲ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਨ੍ਹਾਂ ਦੀ ਲਾਸ਼ ਬਾਥਰੂਮ ਵਿਚੋਂ ਬਰਾਮਦ ਕੀਤੀ ਗਈ ਹੈ। ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਘਟਨਾ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਕਾਫ਼ੀ ਦੇਰ ਤਕ ਆਰ. ਟੀ. ਏ. ਵਾਸ਼ਰੂਮ ਵਿਚੋਂ ਬਾਹਰ ਨਾ ਨਿਕਲੇ ਤਾਂ ਉਨ੍ਹਾਂ ਦੇ ਡਰਾਈਵਰ ਨੇ ਵੇਖਿਆ ਕਿ ਉਹ ਫਰਸ਼ ’ਤੇ ਡਿੱਗੇ ਪਏ ਹਨ। ਉਸ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਸਦਰ ਦੀ ਉੱਪ ਚੌਕੀ ਜਲੰਧਰ ਹਾਈਟਸ ਦੇ ਸਬ-ਇੰਸਪੈਕਟਰ ਅਤੇ ਇੰਚਾਰਜ ਸੁਰਜੀਤ ਸਿੰਘ ਪੁਲਸ ਫੋਰਸ ਲੈ ਕੇ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ।

ਚੌਕੀ ਇੰਚਾਰਜ ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਰਵਿੰਦਰ ਸਿੰਘ ਗਿੱਲ ਕੋਲ ਚੰਡੀਗੜ੍ਹ ਹੈੱਡ ਆਫਿਸ ਦੇ ਚਾਰਜ ਦੇ ਇਲਾਵਾ ਵਿਭਾਗ ਨੇ ਉਨ੍ਹਾਂ ਨੂੰ ਵਾਧੂ ਚਾਰਜ ਦਿੰਦੇ ਹੋਏ ਜਲੰਧਰ ਵਿਚ ਆਰ. ਟੀ. ਏ. ਲਾਇਆ ਸੀ। ਜਿਸ ਫਲੈਟ ਵਿਚ ਉਹ ਰਹਿੰਦੇ ਸਨ, ਉਨ੍ਹਾਂ ਦੇ ਨਾਲ ਉਨ੍ਹਾਂ ਦਾ ਡਰਾਈਵਰ ਪ੍ਰਗਟ ਸਿੰਘ ਵੀ ਰਹਿੰਦਾ ਸੀ। ਪ੍ਰਗਟ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਸਵੇਰੇ ਉਹ ਸਹੀ-ਸਲਾਮਤ ਜਾਗੇ ਅਤੇ ਵਾਸ਼ਰੂਮ ਗਏ ਸਨ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਮੁਲਾਜ਼ਮ ਹੋਣ ਕਾਰਨ ਮ੍ਰਿਤਕ ਗਿੱਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਬਰਾਂ ਦੇ ਹਵਾਲੇ ਕਰ ਦਿੱਤੀ ਹੈ। ਉਥੇ ਹੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।