Become a member

Get the best offers and updates relating to Liberty Case News.

― Advertisement ―

spot_img
spot_img
HomeBig Newsਵੱਡੀ ਖ਼ਬਰ ; ਦੁੱਗਣੀ ਹੋਈ ਪੈਟਰੋਲ ਦੀ ਕੀਮਤ ! ਇਰਾਨ ਜੰਗ ਕਾਰਨ...

ਵੱਡੀ ਖ਼ਬਰ ; ਦੁੱਗਣੀ ਹੋਈ ਪੈਟਰੋਲ ਦੀ ਕੀਮਤ ! ਇਰਾਨ ਜੰਗ ਕਾਰਨ ਗੁਆਂਢੀ ਮੁਲਕ ਦਾ ਹੋਇਆ ਬੁਰਾ ਹਾਲ

 

 

ਇੰਟਰਨੈਸ਼ਨਲ – ਗੁਆਂਢੀ ਦੇਸ਼ ਪਾਕਿਸਤਾਨ ‘ਚ ਆਰਥਿਕ ਸੰਕਟ ਇੰਨਾ ਡੂੰਘਾ ਹੋ ਗਿਆ ਹੈ ਕਿ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਇਤਿਹਾਸਕ ਵਾਧਾ ਕਰ ਦਿੱਤਾ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਤੇਲ ਦੀਆਂ ਕੀਮਤਾਂ ਵਿੱਚ 200 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ‘ਚ ਹੁਣ 321.17 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਇਹੀ ਨਹੀਂ, ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਕੀਤਾ ਗਿਆ ਹੈ, ਜਿਸ ਨਾਲ ਟਰਾਂਸਪੋਰਟੇਸ਼ਨ ਅਤੇ ਖੇਤੀਬਾੜੀ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।

 

ਇਸ ਸਮੇਂ ਪਾਕਿਸਤਾਨ ਕੋਲ ਤੇਲ ਦਰਾਮਦ ਕਰਨ ਲਈ ਡਾਲਰਾਂ ਦੀ ਭਾਰੀ ਘਾਟ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (IMF) ਤੋਂ ਕਰਜ਼ਾ ਲੈਣ ਲਈ ਸਰਕਾਰ ਨੂੰ ਸਬਸਿਡੀਆਂ ਖ਼ਤਮ ਕਰਨੀਆਂ ਪੈ ਰਹੀਆਂ ਹਨ ਤੇ ਪਾਕਿਸਤਾਨੀ ਰੁਪਏ ਦੀ ਕੀਮਤ ਵੀ ਡਾਲਰ ਦੇ ਮੁਕਾਬਲੇ ਲਗਾਤਾਰ ਡਿੱਗ ਰਹੀ ਹੈ, ਜਿਸ ਕਾਰਨ ਸਰਕਾਰ ਨੂੰ ਤੇਲ ਦੀਆਂ ਕੀਮਤਾਂ ‘ਚ ਵੱਡਾ ਵਾਧਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਰਾਨ ‘ਚ ਜਾਰੀ ਜੰਗ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਦਾ ਵੀ ਸਿੱਧਾ ਅਸਰ ਪਾਕਿਸਤਾਨ ‘ਤੇ ਪੈ ਰਿਹਾ ਹੈ।

ਤੇਲ ਮਹਿੰਗਾ ਹੋਣ ਕਾਰਨ ਖਾਣ-ਪੀਣ ਦੀਆਂ ਵਸਤੂਆਂ, ਸਬਜ਼ੀਆਂ ਅਤੇ ਦੁੱਧ ਦੀਆਂ ਕੀਮਤਾਂ ਵੀ ਅਸਮਾਨੀ ਚੜ੍ਹ ਗਈਆਂ ਹਨ। ਟੈਕਸੀ, ਬੱਸਾਂ ਅਤੇ ਮਾਲ ਗੱਡੀਆਂ ਦਾ ਕਿਰਾਇਆ ਵਧਣ ਕਾਰਨ ਲੋਕਾਂ ਦੀ ਜੇਬ ‘ਤੇ ਭਾਰੀ ਬੋਝ ਪਿਆ ਹੈ। ਤੇਲ ਦੀ ਕਮੀ ਕਾਰਨ ਪਾਵਰ ਪਲਾਂਟਾਂ ਨੂੰ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ, ਜਿਸ ਨਾਲ ਦੇਸ਼ ਵਿੱਚ ਲੰਬੇ ਸਮੇਂ ਲਈ ਬਿਜਲੀ ਕੱਟ ਲੱਗ ਰਹੇ ਹਨ।