Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomePunjabਪੰਜਾਬ 'ਚ ਦਿਲਜੀਤ ਦੋਸਾਂਝ ਤੇ AP ਢਿੱਲੋਂ ਦੇ ਸ਼ੋਅ ਸਬੰਧੀ ਵੱਡੀ ਖ਼ਬਰ,...

ਪੰਜਾਬ ‘ਚ ਦਿਲਜੀਤ ਦੋਸਾਂਝ ਤੇ AP ਢਿੱਲੋਂ ਦੇ ਸ਼ੋਅ ਸਬੰਧੀ ਵੱਡੀ ਖ਼ਬਰ, ਜਾਰੀ ਹੋ ਸਕਦੈ ਇਹ ਹੁਕਮ

 

 

ਚੰਡੀਗੜ੍ਹ –14 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 34 ਦੀ ਗਰਾਊਂਡ ਵਿਚ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਹੋਰ ਵੀ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ 21 ਦਸੰਬਰ ਨੂੰ ਗਾਇਕ ਏ ਪੀ ਢਿੱਲੋਂ ਦਾ ਪ੍ਰੋਗਰਾਮ ਹੋ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿਚ ਹਜ਼ਾਰਾਂ ਦਰਸ਼ਕ ਅਤੇ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਵਾਹਨਾਂ ਸਮੇਤ ਪਹੁੰਚਣਗੇ।

ਉਥੇ ਹੀ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਮੇਅਰ ਅਰੁਣ ਸੂਦ ਨੇ ਦੱਸਿਆ ਕਿ ਬੀਤੇ ਦਿਨੀਂ ਸੈਕਟਰ 34 ਦੀ ਗਰਾਊਂਡ ਵਿਚ ਪੰਜਾਬੀ ਸੰਗੀਤ ਜਗਤ ਦੇ ਉੱਘੇ ਗਾਇਕ ਕਰਨ ਔਜਲਾ ਦੇ ਪ੍ਰੋਗਰਾਮ ਕਾਰਨ ਅੱਧਾ ਚੰਡੀਗੜ੍ਹ ਸ਼ਹਿਰ ਟ੍ਰੈਫਿਕ ਜਾਮ ਤੋਂ ਪ੍ਰਭਾਵਿਤ ਹੋਇਆ ਅਤੇ ਨੇੜਲੇ ਸੈਕਟਰਾਂ ਦੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲਗਪਗ ਪੂਰਾ ਦਿਨ ਲੋਕ ਘਰਾਂ ‘ਚ ਹੀ ਕੈਦ ਰਹੇ ਅਤੇ ਇਸ ਕਾਰਨ ਸ਼ਹਿਰ ਵਾਸੀਆਂ ‘ਚ ਭਾਰੀ ਰੋਸ ਹੈ।

ਪੰਜਾਬ ਅਤੇ ਹਰਿਆਣਾ ਤੋਂ ਗੰਭੀਰ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਕਈ ਐਂਬੂਲੈਂਸਾਂ ਇਸ ਸੜਕ ਰਾਹੀਂ ਪੀ. ਜੀ. ਆਈ. ਅਤੇ ਸੈਕਟਰ 32 ਦੇ ਹਸਪਤਾਲ ਨੂੰ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਵੀ ਇਸ ਸੜਕ ਤੋਂ ਲੰਘਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੂਦ ਨੇ ਕਿਹਾ ਕਿ ਜੇਕਰ ਸ਼ਹਿਰ ਵਾਸੀ ਕਿਸੇ ਧਰਨੇ ਦੀ ਇਜਾਜ਼ਤ ਲੈਣ ਲਈ ਪ੍ਰਸ਼ਾਸਨ ਕੋਲ ਜਾਂਦੇ ਹਨ ਤਾਂ ਪੁਲਸ ਟਰੈਫਿਕ ਜਾਮ ਦਾ ਹਵਾਲਾ ਦੇ ਕੇ ਇਜਾਜ਼ਤ ਨਹੀਂ ਦਿੰਦੀ।

ਸੂਦ ਨੇ ਕਿਹਾ ਕਿ ਸਾਨੂੰ ਅਜਿਹੇ ਗਾਇਕੀ ਦੇ ਪ੍ਰੋਗਰਾਮਾਂ ‘ਤੇ ਕੋਈ ਇਤਰਾਜ਼ ਨਹੀਂ ਹੈ। ਮੰਗ ਸਿਰਫ਼ ਇਹ ਹੈ ਕਿ ਪ੍ਰਸ਼ਾਸਨ ਸੈਕਟਰ 34 ਤੋਂ ਇਨ੍ਹਾਂ ਪ੍ਰੋਗਰਾਮਾਂ ਨੂੰ ਰੱਦ ਕਰਕੇ ਸੈਕਟਰ 25 ਦੀ ਗਰਾਊਂਡ ਜਾਂ ਸ਼ਹਿਰ ਤੋਂ ਬਾਹਰ ਕਿਸੇ ਢੁੱਕਵੀਂ ਥਾਂ ’ਤੇ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇਵੇ ਤਾਂ ਜੋ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।

ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੀ ਨੀਤੀ ਹੈ ਕਿ ਵੱਡੇ ਪ੍ਰੋਗਰਾਮਾਂ ਅਤੇ ਰੈਲੀਆਂ ਦੀ ਸਿਰਫ਼ ਸੈਕਟਰ 25 ਦੀ ਗਰਾਊਂਡ ‘ਚ ਹੀ ਇਜਾਜ਼ਤ ਹੈ ਅਤੇ ਬਾਕੀ ਸ਼ਹਿਰ ‘ਚ ਮਨਾਹੀ ਹੈ।