Become a member

Get the best offers and updates relating to Liberty Case News.

― Advertisement ―

spot_img
spot_img
HomeBig Newsਵੱਡੀ ਖ਼ਬਰ ; ਸੁਪਰਹਿੱਟ ਪੰਜਾਬੀ ਗਾਇਕ ਹੋਵੇਗਾ ਗ੍ਰਿਫ਼ਤਾਰ ! ਥਾਂ-ਥਾਂ ਛਾਪੇ ਮਾਰਨ...

ਵੱਡੀ ਖ਼ਬਰ ; ਸੁਪਰਹਿੱਟ ਪੰਜਾਬੀ ਗਾਇਕ ਹੋਵੇਗਾ ਗ੍ਰਿਫ਼ਤਾਰ ! ਥਾਂ-ਥਾਂ ਛਾਪੇ ਮਾਰਨ ਲੱਗੀ ਪੁਲਸ

 

 

ਐਂਟਰਟੇਨਮੈਂਟ – ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਇੱਕ ਵਾਰ ਫਿਰ ਕਾਨੂੰਨੀ ਸ਼ਿਕੰਜੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਹਾਲੀਆ ਰਿਲੀਜ਼ ਹੋਏ ਹਰਿਆਣਵੀ ਗੀਤ ‘ਟਰੀਰੀ’ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਇੰਨਾ ਵਧ ਗਿਆ ਹੈ ਕਿ ਹਰਿਆਣਾ ਪੁਲਸ ਨੇ ਗਾਇਕ ਦੇ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

 

ਕੀ ਹੈ ਪੂਰਾ ਮਾਮਲਾ?

ਜਾਣਕਾਰੀ ਮੁਤਾਬਕ ਬਾਦਸ਼ਾਹ ਦੇ ਗੀਤ ‘ਟਰੀਰੀ’ ‘ਤੇ ਇਤਰਾਜ਼ਯੋਗ ਸ਼ਬਦਾਵਲੀ ਅਤੇ ਕੁਝ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਸਨ। ਹਰਿਆਣਾ ਵਿੱਚ ਇਸ ਸਬੰਧੀ FIR ਦਰਜ ਹੋਣ ਤੋਂ ਬਾਅਦ ਪੁਲਸ ਲਗਾਤਾਰ ਜਾਂਚ ਕਰ ਰਹੀ ਸੀ। ਪੁਲਸ ਮੁਤਾਬਕ ਬਾਦਸ਼ਾਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ, ਜਿਸ ਕਾਰਨ ਹੁਣ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

 

ਦੇਸ਼ ਛੱਡਣ ‘ਤੇ ਲੱਗ ਸਕਦੀ ਹੈ ਰੋਕ

ਲੁੱਕਆਊਟ ਸਰਕੂਲਰ ਜਾਰੀ ਹੋਣ ਤੋਂ ਬਾਅਦ ਬਾਦਸ਼ਾਹ ਦੇ ਦੇਸ਼ ਛੱਡ ਕੇ ਜਾਣ ‘ਤੇ ਰੋਕ ਲੱਗ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਪੁਲਸ ਨੇ ਹਵਾਈ ਅੱਡਿਆਂ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਗਾਇਕ ਗ੍ਰਿਫਤਾਰੀ ਤੋਂ ਬਚਣ ਲਈ ਵਿਦੇਸ਼ ਨਾ ਭੱਜ ਸਕੇ।

 

ਯੂਟਿਊਬ ਤੋਂ ਪਹਿਲਾਂ ਹੀ ਹਟਾਇਆ ਗਿਆ ਗੀਤ

ਦੱਸਿਆ ਜਾ ਰਿਹਾ ਹੈ ਕਿ ਵਿਵਾਦ ਵਧਣ ਤੋਂ ਬਾਅਦ ਉਕਤ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ, ਪਰ ਪੁਲਸ ਦਾ ਕਹਿਣਾ ਹੈ ਕਿ ਗੀਤ ਹਟਾਉਣ ਨਾਲ ਅਪਰਾਧਿਕ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਹਰਿਆਣਾ ਪੁਲਸ ਦੀਆਂ ਟੀਮਾਂ ਬਾਦਸ਼ਾਹ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰਨ ਦੀ ਵੀ ਤਿਆਰੀ ਕਰ ਰਹੀਆਂ ਹਨ।