Saturday, April 19, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਵੱਡੀ ਖ਼ਬਰ : ਇੱਕੋ ਪ੍ਰਾਇਮਰੀ ਸਕੂਲ 6 ਅਧਿਆਪਕ ਸਸਪੈਂਡ

ਵੱਡੀ ਖ਼ਬਰ : ਇੱਕੋ ਪ੍ਰਾਇਮਰੀ ਸਕੂਲ 6 ਅਧਿਆਪਕ ਸਸਪੈਂਡ

 

ਲੁਧਿਆਣਾ: ਹਲਕਾ ਪੱਛਮੀ ’ਚ ਹੋਣ ਵਾਲੀ ਉਪ ਚੋਣ ਦੀ ਤਾਰੀਖ਼ ਤਾਂ ਅਜੇ ਐਲਾਨ ਨਹੀਂ ਹੋਈ ਹੈ ਪਰ ਇਸ ਐਲਾਨ ਤੋਂ ਪਹਿਲਾਂ ਹੀ ਅਧਿਆਪਕਾਂ ’ਤੇ ਚੋਣ ਡਿਊਟੀ ’ਚ ਅਣਗਹਿਲੀ ਵਰਤਣ ਨੂੰ ਲੈ ਕੇ ਕਾਰਵਾਈ ਸ਼ੁਰੂ ਹੋ ਗਈ ਹੈ। ਇਸੇ ਲੜੀ ਤਹਿਤ ਇਕ ਹੀ ਪ੍ਰਾਇਮਰੀ ਸਕੂਲ ਦੇ 6 ਅਧਿਆਪਕਾਂ ਨੂੰ ਸਸਪੈਂਡ ਕਰਨ ਦੇ ਆਦੇਸ਼ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਕਮ ਏ. ਡੀ. ਸੀ. ਵਿਕਾਸ ਵੱਲੋਂ ਜਾਰੀ ਕਰ ਦਿੱਤੇ ਗਏ ਹਨ।

ਸਸਪੈਂਡ ਕੀਤੇ ਗਏ ਸਾਰੇ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸੁਨੇਤ ਦੇ ਹਨ। ਉਕਤ ਸਬੰਧੀ ਜਾਰੀ ਆਦੇਸ਼ਾਂ ’ਚ ਕਿਹਾ ਗਿਆ ਹੈ ਕਿ ਸਸਪੈਂਡ ਕੀਤੇ ਅਧਿਆਪਕਾਂ ਦੀ ਡਿਊਟੀ 12 ਅਪ੍ਰੈਲ ਨੂੰ ਬਤੌਰ ਬੀ.ਐੱਲ.ਓ. ਵਜੋਂ ਲਗਾਈ ਗਈ ਸੀ ਪਰ ਉਕਤ ਕਰਮਚਾਰੀ 15 ਅਪ੍ਰੈਲ ਤੱਕ ਵੀ ਆਪਣੀ ਡਿਊਟੀ ਜੁਆਇਨ ਨਹੀਂ ਕਰ ਸਕੇ, ਜਿਸ ਕਾਰਨ ਆਉਣ ਵਾਲੀਆਂ ਉਪ ਚੋਣਾਂ ਦੀਆਂ ਤਿਆਰੀਆਂ ਦੇ ਕੰਮਾਂ ’ਚ ਦੇਰੀ ਹੋਈ ਹੈ। ਅਧਿਕਾਰੀ ਅਨੁਸਾਰ ਜਦੋਂ ਉਕਤ ਅਧਿਆਪਕਾਂ ਦੀ ਬੀ. ਐੱਲ. ਓ. ਡਿਊਟੀ ’ਤੇ ਗੈਰ-ਹਾਜ਼ਰੀ ਬਾਰੇ ਸਕੂਲ ਮੁਖੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੂੰ ਚੋਣ ਡਿਊਟੀ ’ਤੇ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਜਾ ਚੁਕੇ ਹਨ ਪਰ ਇਸ ਦੇ ਬਾਵਜੂਦ ਉਹ ਆਪਣੀ ਚੋਣ ਡਿਊਟੀ ’ਤੇ ਹਾਜ਼ਰ ਨਹੀਂ ਹੋਏ।

ਜਿਨ੍ਹਾਂ ਅਧਿਆਪਕਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਵਿਚ ਉਮਾ ਸ਼ਰਮਾ, ਪ੍ਰਾਇਮਰੀ ਕੇਡਰ, ਗੁਰਵਿੰਦਰ ਕੌਰ, ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਜਸਪ੍ਰੀਤ, ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਸਰਬਜੀਤ ਕੌਰ, ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਹਰਦੀਪ ਕੌਰ, ਐਸੋਸੀਏਟ ਟੀਚਰ ਅਤੇ ਮਨਮਿੰਦਰ ਕੌਰ, ਐਸੋਸੀਏਟ ਟੀਚਰ ਸ਼ਾਮਲ ਹਨ।