ਅੰਮ੍ਰਿਤਸਰ ਦਿਹਾਤੀ ਪੁਲਿਸ ਡਰਾਈ ਫਰੂਟ ਗੋਦਾਮ ’ਚ ਹੋਈ ਲੁੱਟ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ, ਇਸ ਦੇ ਨਾਲ ਹੀ ਪੁਲਿਸ ਨੇ ਚੋਰੀ ਦਾ ਡਰਾਈ ਫਰੂਟ ਵੀ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਡ ਇੰਬਣ ਕਲਾਂ ’ਚ ਏਕੇ ਕੋਲਡ ਸਟੋਰ ਬਣਿਆ ਹੋਇਆ ਹੈ, ਜਿੱਥੇ ਵੱਖ-ਵੱਖ ਵਪਾਰੀਆ ਦਾ ਡਰਾਈ ਫਰੂਟ, ਕਰਿਆਨਾ, ਪੰਸਾਰੀ ਅਤੇ ਹੋਰ ਸਮਾਨ ਕਿਰਾਏ ’ਤੇ ਰੱਖਿਆ ਹੋਇਆ ਹੈ। ਇਸ ਦੌਰਾਨ 04-09-2024 ਨੂੰ ਰਾਤ ਤਕਰੀਬਨ 20-25 ਅਣਪਛਾਤੇ ਵਿਅਕਤੀਆਂ ਵੱਲੋਂ ਹੱਥਿਆਰਾਂ ਸਮੇਤ ਦਾਖਲ ਹੋ ਕੇ ਕੋਲਡ ਸਟੋਰ ਦੇ ਅੰਦਰੋ ਤੇ ਬਾਹਰੋ ਸ਼ੈੱਡ ਹੇਠ ਜਿੰਦਰੇ ਤੋੜ ਕੇ ਸਾਰਾ ਸਮਾਨ ਚੋਰੀ ਕਰ ਲਿਆ ਗਿਆ। ਚੋਰੀ ਕੀਤੇ ਸਮਾਨ ’ਚ ਕਾਲੀ ਮਿਰਚ, ਕਾਲੇ ਚਨੇ, ਕਾਜੂ 180 ਪੇਟੀਆਂ, ਤੁਲਸੀ ਬ੍ਰਾਡ ਕਾਜੂ 42 ਪੇਟੀਆਂ, ਅੰਜੀਰ ਬਾਂਡ ਅਮਨ 62 ਪੇਟੀਆਂ, ਆਲੂ ਬਖਾਰਾ ਸੁੱਕਾ 15 ਪੇਟੀਆਂ, ਸੌਗੀ 49 ਡੱਬੇ ਸ਼ਾਮਲ ਸਨ, ਇਸ ਦੇ ਨਾਲ ਹੀ ਲੁਟੇਰੇ ਡੀ.ਵੀ.ਆਰ ਵੀ ਨਾਲ ਲੈ ਗਏ।
ਇਸ ਸੰਬੰਧੀ ਦੱਸਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਅਤੇ ਆਧੁਨਿਕ ਢੰਗ ਤਰੀਕਿਆਂ ਨਾਲ ਜਾਂਚ ਕਰਦੇ ਹੋਏ ਥਾਣਾ ਸਿੰਘ ਵਾਸੀ ਜ਼ੀਰਾ , ਜਸਵਿੰਦਰ ਕੁਮਾਰ ਗੁਰਦਾਸਪੁਰ, ਪ੍ਰਵੀਨ ਸਿੰਘ ਵਾਸੀ ਜ਼ੀਰਾ ਅਤੇ ਰਵਿੰਦਰ ਸਿੰਘ ਵਾਸੀ ਅਦਮਪੁਰ ਖਾਦਰ ਅੱਡਾ ਨੂੰ ਕਾਬੂ ਕਰ ਲਿਆ ਗਿਆ ਐ ਤੇ ਨਾਲ ਹੀ ਚੋਰੀ ਦਾ ਸਾਰਾ ਸਮਾਨ ਬਰਾਮਦ ਕੀਤਾ ਗਿਆ ਹੈ। ਫਿਲਹਾਲ ਗ੍ਰਿਫ਼ਤਾਰ ਦੋਸ਼ੀਆ ਕੋਲੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਹੁਣ ਉਕਤ ਗ੍ਰਿਫਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਉਹਨਾਂ ਕੋਲੋ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਸਕੇ।