Tuesday, February 25, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਨਸ਼ਾ ਤਸਕਰਾਂ ਖਿਲਾਫ਼ ਬੀਐਸਐਫ ਦੀ ਵੱਡੀ ਕਾਰਵਾਈ

ਨਸ਼ਾ ਤਸਕਰਾਂ ਖਿਲਾਫ਼ ਬੀਐਸਐਫ ਦੀ ਵੱਡੀ ਕਾਰਵਾਈ

ਅੰਮ੍ਰਿਤਸਰ  ਭਾਰਤ ਪਾਕਿਸਤਾਨ ਬਾਰਡਰ ’ਤੇ ਦੇਸ਼ ਦੀ ਫਸਟ ਲਾਈਨ ਆਫ ਡਿਫੈਂਸ ਹੁਣ ਹੈਰੋਇਨ ਸਮੱਗਲਰਾਂ ਦੇ ਘਰਾਂ ’ਚ ਵੜ ਕੇ ਵੀ ਗ੍ਰਿਫਤਾਰ ਕਰਨ ਲੱਗੀ ਹੈ। ਇਸ ਤੋਂ ਪਹਿਲਾਂ ਵੀ ਬੀ. ਐੱਸ. ਐੱਫ. ਨੇ ਪਿਛਲੇ ਸਾਲ 4 ਜੂਨ ਦੇ ਦਿਨ ਪੁਲਸ ਨਾਲ ਮਿਲ ਕੇ ਅੰਮ੍ਰਿਤਸਰ ਦੇ ਹੀ ਇਕ ਬਦਨਾਮ ਸਮੱਗਲਰ ਦੀ ਕੋਠੀ ’ਚ ਰੇਡ ਕਰ ਕੇ 2 ਕਰੋੜ ਰੁਪਏ ਦੀ ਡਰੱਗ ਮਨੀ ਫੜੀ ਸੀ। ਇੰਨਾ ਹੀ ਨਹੀਂ ਪੁਲਸ ਨਾਲ ਮਿਲ ਕੇ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਏ ਜਾ ਰਹੇ ਏਂਬੁਸ਼ ਵੀ ਸਫ਼ਲ ਸਾਬਤ ਹੋ ਰਹੇ ਹਨ। ਹੁਣ ਤਕ ਇਕ ਦਰਜਨ ਤੋਂ ਵੱਧ ਸਮੱਗਲਰਾਂ ਨੂੰ ਜੁਆਇੰਟ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦੀ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅਜਨਾਲਾ ਦੇ ਚਕਬਲ ਪਿੰਡ ’ਚ ਜਿਸ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਆਪਣੇ ਘਰ ਦੀ ਪੇਟੀ ’ਚ ਹੈਰੋਇਨ ਦੀ ਖੇਪ ਨੂੰ ਸਫੈਦ ਕੱਪੜੇ ’ਚ ਲਪੇਟ ਕੇ ਲੁਕਾਇਆ ਪਰ ਬੀ. ਐੱਸ. ਐੱਫ. ਨੂੰ ਇਨ੍ਹਾਂ ਦੀ ਪੁਖਤਾ ਸੂਚਨਾ ਸੀ ਕਿ ਖੇਪ ਕਿਥੇ ਲੁਕਾਈ ਹੋਈ ਹੈ।