ਚੰਡੀਗੜ੍ਹ : ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਸ ਨੇ ਇਕ ਅੰਤਰਰਾਸ਼ਟਰੀ ਸਾਈਬਰ ਠੱਗੀ ਦਾ ਪਰਦਾਫਾਸ਼ ਕਰਦੇ ਹੋਏ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਵਟਸਐਪ ਕਾਲ, ਫਰਜ਼ੀ ਸੀ. ਬੀ. ਆਈ. ਅਫ਼ਸਰ ਅਤੇ ਵੀਡੀਓ ਕਾਲ ‘ਤੇ ਡਰਾਉਣ-ਧਮਕਾਉਣ ਵਰਗੇ ਤਰੀਕਿਆਂ ਨਾਲ ਲੋਕਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰ ਰਿਹਾ ਸੀ। ਜਾਣਕਾਰੀ ਮੁਤਾਬਕ ਇਰ ਔਰਤ ਨੂੰ ਵਟਸਐਪ ਕਾਲ ਆਈ, ਜਿਸ ‘ਚ ਖ਼ੁਦ ਨੂੰ ਬੈਂਕ ਅਫ਼ਸਰ ਦੱਸਣ ਵਾਲੇ ਸ਼ਖ਼ਸ ਨੇ ਆਧਾਰ ਅਤੇ ਪਾਸਬੁੱਕ ਦੀ ਜਾਣਕਾਰੀ ਮੰਗੀ।
ਫਿਰ ਇਕ ਫਰਜ਼ੀ ਸੀ. ਬੀ. ਆਈ. ਅਧਿਕਾਰੀ ਨੇ ਵੀਡੀਓ ਕਾਲ ‘ਤੇ ਉਸ ਨੂੰ ਡਰਾ ਕੇ 1.01 ਕਰੋੜ ਰੁਪਏ ਟਰਾਂਸਫਰ ਕਰਵਾ ਲਏ। ਇਸ ਤੋਂ ਬਾਅਦ ਮਾਮਲਾ ਪੁਲਸ ਤੱਕ ਪੁੱਜਾ ਤਾਂ ਪੁਲਸ ਨੇ ਤਕਨੀਕੀ ਜਾਂਚ, ਕਾਲ ਡਿਟੇਲ ਅਤੇ ਸਿੰਮ ਦੇ ਰਿਕਾਰਡ ਖੰਗਾਲ। ਇਸ ਤੋਂ ਬਾਅਦ ਵਿਜੇ ਕੁਮਾਰ, ਕ੍ਰਿਸ਼ਨ ਅਤੇ ਸ਼ੁਭਮ ਮਹਿਰਾ ਦੀ ਭੂਮਿਕਾ ਸਾਹਮਣੇ ਆਈ। ਇਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ‘ਚ ਪਰਵੇਜ਼ ਚੌਹਾਨ, ਸ਼ੁਭਮ ਮਹਿਰਾ, ਸੁਹੇਲ ਅਖ਼ਤਰ, ਕ੍ਰਿਸ਼ਨ ਸਾਹ, ਵਿਜੇ ਕੁਮਾਰ, ਵਿਕਾਸ ਕੁਮਾਰ, ਅਜੀਤ ਕੁਮਾਰ, ਵਿਪਿਨ ਕੁਮਾਰ, ਸਰੋਜ ਕੁਮਾਰ ਅਤੇ ਅਭਿਸ਼ੇਕ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।