Tuesday, December 24, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਤੀਜੀ ਵਾਰ ਵੀ SIT ਅੱਗੇ ਪੇਸ਼ ਨਹੀਂ ਹੋਏ ਬਿਕਰਮ ਸਿੰਘ ਮਜੀਠੀਆ

ਤੀਜੀ ਵਾਰ ਵੀ SIT ਅੱਗੇ ਪੇਸ਼ ਨਹੀਂ ਹੋਏ ਬਿਕਰਮ ਸਿੰਘ ਮਜੀਠੀਆ

ਪਟਿਆਲਾ —ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੀਜੀ ਵਾਰ ਵੀ ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਨਹੀਂ ਹੋਏ। ਮਜੀਠੀਆ ਨੂੰ ਮੰਗਲਵਾਰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਮਜੀਠੀਆ ਨੇ 10:52 ਵਜੇ ਮੇਲ ਭੇਜ ਕੇ ਪੇਸ਼ ਨਾ ਹੋਣ ਸਬੰਧੀ ਸੂਚਨਾ ਦਿੱਤੀ, ਜਿਸ ਕਾਰਨ ਮਾਮਲੇ ’ਚ ਕੋਈ ਕਾਰਵਾਈ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਵੀ ਉਹ 18 ਅਤੇ 20 ਜੁਲਾਈ ਨੂੰ ਪੇਸ਼ ਨਹੀਂ ਹੋਏ। ਇਸ ਮਾਮਲੇ ’ਚ ਦੋਵਾਂ ਧਿਰਾਂ ਵੱਲੋਂ ਆਪਣਾ-ਆਪਣਾ ਪੱਖ ਰੱਖਿਆ ਗਿਆ। ਮਜੀਠੀਆ ਨੇ SIT ’ਤੇ ਦੋਸ਼ ਲਾਏ ਹਨ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ SIT ਉਨ੍ਹਾਂ ਦੇ ਰਾਹ ’ਚ ਅੜਿੱਕੇ ਡਾਹ ਰਹੀ ਹੈ। ਜਿਸ ਦਿਨ ਮੇਰੀ ਅਦਾਲਤ ’ਚ ਪੇਸ਼ੀ ਹੁੰਦੀ ਹੈ ਤਾਂ ਉਸ ਦਿਨ ਦਾ ਜਾਣ ਬੁਝ ਕੇ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਹੈ, ਜਦਕਿ SIT ਮੇਰੇ ਖ਼ਿਲਾਫ਼ ਕੇਸਾਂ ਤੋਂ ਜਾਣੂ ਹੈ। ਮਜੀਠੀਆ ਨੇ ਕਿਹਾ ਕਿ ਕੇਸਾਂ ਦਾ ਜ਼ਿਕਰ ਮੇਰੀ ਜ਼ਮਾਨਤ ਦੀ ਅਰਜ਼ੀ ’ਚ ਵੀ ਹੈ। ਪਹਿਲਾਂ ਸੁਪਰੀਮ ਕੋਰਟ ਅਤੇ ਹੁਣ ਚੰਡੀਗੜ੍ਹ ਕੋਰਟ ’ਚ ਪੇਸ਼ੀ ਦੇ ਦਿਨ ਜਾਣ  ਬੁਝ ਕੇ ਨੋਟਿਸ ਜਾਰੀ ਕੀਤੇ ਗਏ ਹਨ, ਜਦਕਿ ਮੇਰੇ ਵੱਲੋਂ ਐੱਸ. ਆਈ. ਟੀ. ਨੂੰ ਪਹਿਲੇ ਦਿਨ ਤੋਂ ਸਹਿਯੋਗ ਦਿੱਤਾ ਜਾ ਰਿਹਾ ਹੈ।