ਚੰਡੀਗੜ੍ਹ – ਲੋਕ ਸਭਾ ਚੋਣਾਂ ਦੇ ਨਤੀਜਿਆਂ ਚ ਭਾਵੇਂ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ ਹੈ। ਪਰ ਭਾਜਪਾ ਲਈ ਇੱਕ ਖੁਸ਼ਖਬਰੀ ਇਹ ਹੈ ਕਿ ਇਥੇ ਭਾਜਪਾ ਤੀਜੇ ਸਥਾਨ ਤੇ ਵੋਟ ਪ੍ਰਤੀਸ਼ਤ ਲੈਣ ਵਾਲੀ ਪਾਰਟੀ ਬਣ ਗਈ ਹੈ। ਹਾਲਾਂਕਿ 1998 ’ਚ 3 ਸੀਟਾਂ ’ਤੇ ਚੋਣ ਜਿੱਤਣ ’ਚ ਸਫਲ ਰਿਹਾ। ਉਦੋਂ ਭਾਜਪਾ ਦੇ ਸੂਬਾ ਪ੍ਰਧਾਨ ਦਇਆ ਸਿੰਘ ਸੋਢੀ ਅੰਮ੍ਰਿਤਸਰ ਤੋਂ ਤੇ ਕਮਲ ਚੌਧਰੀ ਹੁਸ਼ਿਆਰਪੁਰ ਤੋਂ ਜਿੱਤੇ ਸਨ। ਇਸ ਦੇ ਨਾਲ ਹੀ ਅਦਾਕਾਰ ਵਿਨੋਦ ਖੰਨਾ ਵੀ ਗੁਰਦਾਸਪੁਰ ਤੋਂ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਗਏ ਸਨ। ।ਤਾਜ਼ਾ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਇਕ ਵੀ ਸੀਟ ਨਾ ਮਿਲਣ ਪਿੱਛੇ ਕਿਸਾਨਾਂ ਦਾ ਵਿਰੋਧ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਰਾਮ ਮੰਦਰ ਦੀ ਉਸਾਰੀ ਵਰਗਾ ਮੁੱਦਾ ਵੀ ਇੱਥੇ ਪ੍ਰਫੁੱਲਤ ਨਹੀਂ ਹੋਇਆ। ਮੌਜੂਦਾ ਸੰਸਦ ਮੈਂਬਰ ਰਵਨੀਤ ਬਿੱਟੂ, ਪ੍ਰਨੀਤ ਕੌਰ ਤੇ ਸੁਸ਼ੀਲ ਰਿੰਕੂ ਵਰਗੇ ਹੋਰ ਪਾਰਟੀਆਂ ਦੇ ਆਗੂ ਵੀ ਭਾਜਪਾ ’ਚ ਸ਼ਾਮਲ ਹੋ ਕੇ ਆਪਣੀ ਤਾਕਤ ਨਹੀਂ ਦਿਖਾ ਸਕੇ।ਹਾਲਾਂਕਿ ਇਸ ਸਭ ਦਰਮਿਆਨ ਭਾਜਪਾ ਲਈ ਵੱਡੀ ਰਾਹਤ ਇਹ ਹੈ ਕਿ ਸੂਬੇ ’ਚ ਉਸ ਦੀ ਵੋਟ ਪ੍ਰਤੀਸ਼ਤਤਾ 18.5 ਦੇ ਆਸਪਾਸ ਹੋ ਗਈ ਹੈ।