ਪੰਜਾਬ ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਅਜੇ ਵੀ ਗਰਮਾਈ ਹੋਈ ਹੈ ਜਿੱਥੇ ਪਾਰਟੀਆਂ ਵਿਚਾਲੇ ਨੇਤਾਵਾਂ ਦਾ ਇੱਧਰੋਂ ਉੱਧਰ ਜਾਣਾ ਅਜੇ ਵੀ ਲਗਾਤਾਰ ਜਾਰੀ ਹੈ। ਸਾਰੀਆਂ ਪਾਰਟੀਆਂ ਵਿੱਚ ਹੀ ਦਲ-ਬਦਲੀ ਦੀ ਨੀਤੀ ਅਪਣਾਈ ਜਾ ਰਹੀ ਹੈ। ਇਸੇ ਵਿਚਾਲੇ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਬਠਿੰਡਾ ਤੋਂ ਭਾਜਪਾ ਜਨਤਾ ਪਾਰਟੀ ਦਾ ਪਲੜਾ ਹੋਰ ਭਾਰੀ ਹੋ ਗਿਆ ਜਦੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੇ ਕਾਂਗਰਸ ਨੂੰ ਝਟਕਾ ਦੇ ਕੇ ਬੀਜੇਪੀ ਦਾ ਪੱਲਾ ਫੜ ਲਿਆ। ਜਾਣਕਾਰੀ ਅਨੁਸਾਰ ਹਰਮਿੰਦਰ ਸਿੰਘ ਜੱਸੀ ਸਿਰਸਾ ਡੇਰਾ ਮੁਖੀ ਰਾਮ ਰਹੀਮ ਦਾ ਇੱਕ ਕਰੀਬੀ ਹੈ ਜੋ ਅੱਜ ਭਾਜਪਾ ਦੇ ਦਿੱਲੀ ਦਫ਼ਤਰ ਤੋਂ ਬੀਜੇਪੀ ਪਾਰਟੀ ਵਿੱਚ ਸ਼ਾਮਲ ਹੋ ਗਏ।