ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੀ ਰੇਖਾ ਗੁਪਤਾ ਸ਼ਾਲੀਮਾਰ ਬਾਗ ਵਿਧਾਨ ਸਭਾ ਖੇਤਰ ਤੋਂ ਜਿੱਤ ਗਈ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ, ਰੇਖਾ ਗੁਪਤਾ ਨੇ ਆਪਣੀ ਮੁਕਾਬਲੇਬਾਜ਼ ਆਮ ਆਦਮੀ ਪਾਰਟੀ (ਆਪ) ਦੀ ਬੰਦਨਾ ਕੁਮਾਰੀ ਨੂੰ 29595 ਵੋਟਾਂ ਨਾਲ ਹਰਾਇਆ ਹੈ। ਰੇਖਾ ਗੁਪਤਾ ਨੂੰ ਕੁੱਲ 68200 ਵੋਟਾਂ ਅਤੇ ਬੰਦਨਾ ਕੁਮਾਰੀ ਨੂੰ 38605 ਵੋਟਾਂ ਪਈਆਂ।
ਚੋਣ ਕਮਿਸ਼ਨ ਅਨੁਸਾਰ, ਦਿੱਲੀ ਦੀਆਂ 70 ਸੀਟਾਂ ‘ਚੋਂ, ਭਾਜਪਾ 47 ਸੀਟਾਂ ‘ਤੇ ਅੱਗੇ ਹੈ ਜਦੋਂ ਕਿ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ 23 ਸੀਟਾਂ ‘ਤੇ ਅੱਗੇ ਹਨ। ਦਿੱਲੀ ‘ਚ 5 ਫਰਵਰੀ ਨੂੰ 70 ਸੀਟਾਂ ‘ਤੇ 60.54 ਫੀਸਦੀ ਵੋਟਿੰਗ ਹੋਈ ਸੀ।