ਸੁਲਤਾਨਪੁਰ ਲੋਧੀ -ਵਿਸਾਖੀ ਵਾਲੇ ਦਿਨ ਦਰਿਆ ਬਿਆਸ ’ਚ ਨਹਾਉਣ ਗਏ ਚਾਰ ਨੌਜਵਾਨਾਂ ਦੇ ਡੁੱਬਣ ’ਤੇ ਜਿੱਥੇ 2 ਨੌਜਵਾਨਾਂ ਦੀਆਂ ਲਾਸ਼ਾਂ ਤਾਂ ਉਸ ਦਿਨ ਮਿਲ ਗਈਆਂ ਸਨ ਪਰ ਬਾਕੀ 2 ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਣ ਲਈ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਅਤੇ 2 ਪਿੰਡਾਂ ਦੇ ਲੋਕਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਸਹਿਯੋਗ ਸਦਕਾ ਸ਼ੁੱਕਰਵਾਰ ਨੌਜਵਾਨ ਦੀ ਲਾਸ਼ ਵੀ ਪਿੰਡ ਵਾਸੀਆਂ ਨੂੰ ਮਿਲ ਗਈ, ਜਿਸ ਦਾ ਨਾਮ ਵਿਕਾਸਦੀਪ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਸਮਾਜ ਸੇਵੀ ਅਤੇ ਸੰਮਤੀ ਮੈਂਬਰ ਬੱਬੂ ਖੈੜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਿਸਾਖੀ ਦੇ ਦਿਨ ਪਿੰਡ ਪੀਰੇਵਾਲ ਦੇ 4 ਨੌਜਵਾਨਾਂ ਦੀ ਦਰਿਆ ਬਿਆਸ ‘ਚ ਨਹਾਉਣ ਗਏ ਡੁੱਬਣ ਨਾਲ ਮੌਤ ਹੋ ਗਈ ਸੀ। ਜਿਸ ਕਾਰਨ ਪੂਰੇ ਪਿੰਡ ਤੇ ਇਲਾਕੇ ’ਚ ਮਾਤਮ ਛਾਇਆ ਸੀ ਕਿਉਂਕਿ ਇਨ੍ਹਾਂ ਚਾਰ ਨੌਜਵਾਨਾਂ ’ਚੋਂ 2 ਨੌਜਵਾਨਾਂ ਦੀਆਂ ਲਾਸ਼ਾਂ ਪਹਿਲਾਂ ਹੀ ਮਿਲ ਗਈਆਂ ਸਨ ਤੇ ਬੀਤੇ ਦਿਨ ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ। ਉਸ ਦਾ ਨਾਮ ਵਿਕਾਸਦੀਪ ਸਿੰਘ ਹੈ।
ਚੌਥਾ ਨੌਜਵਾਨ ਗੁਰਪ੍ਰੀਤ ਸਿੰਘ ਹਾਲੇ ਵੀ ਲਾਪਤਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਭਾਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਣ ਲਈ 5 ਦਿਨ ਲੱਗੀਆਂ ਰਹੀਆਂ ਪਰ ਉਨ੍ਹਾਂ ਦੇ ਹੱਥ ਕੁਝ ਵੀ ਨਹੀ ਲੱਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ 2 ਲਾਸ਼ਾਂ ਪਿੰਡ ਵਾਸੀਆਂ ਨੂੰ ਮਿਲੀਆਂ ਸਨ ਅਤੇ ਹੁਣ ਵੀ ਤੀਜੇ ਨੌਜਵਾਨ ਦੀ ਲਾਸ਼ ਪਿੰਡ ਵਾਸੀਆਂ ਨੂੰ ਹੀ ਮਿਲੀ ਹੈ।