ਪੰਜਾਬ ਦੇ ਹੁਸ਼ਿਆਰਪੁਰ ਅਤੇ ਲੁਧਿਆਣਾ ਤੋਂ ਸ਼੍ਰੀ ਅਮਰਨਾਥ ਯਾਤਰਾ ਲਈ ਜਾ ਰਹੀ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ। ਉਥੇ ਮੌਜੂਦ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੁਸਤੈਦੀ ਕਾਰਨ ਵੱਡਾ ਹਾਦਸਾ ਟਲ ਗਿਆ ਅਤੇ ਲੋਕਾਂ ਦੀ ਜਾਨ ਬਚ ਗਈ। ਇਸ ਹਾਦਸੇ ‘ਚ ਕਰੀਬ 8 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚ 3 ਔਰਤਾਂ ਵੀ ਸ਼ਾਮਲ ਹਨ।
ਘਟਨਾ ਦੇ ਸਮੇਂ ਬੱਸ ਵਿੱਚ ਕਰੀਬ 45 ਸ਼ਰਧਾਲੂ ਸਵਾਰ ਸਨ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ। ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਕਿਸੇ ਤਰ੍ਹਾਂ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ‘ਚ ਬ੍ਰੇਕ ਫੇਲ ਹੋਣ ਦੀ ਸੂਚਨਾ ਮਿਲਣ ‘ਤੇ ਯਾਤਰੀ ਬੱਸ ਤੋਂ ਛਾਲ ਮਾਰਦੇ ਨਜ਼ਰ ਆ ਰਹੇ ਹਨ।
ਜ਼ਖ਼ਮੀਆਂ ਵਿੱਚ ਰੋਹਨ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਹੁਸ਼ਿਆਰਪੁਰ, ਸੁੰਦਰਪਾਲ ਪੁੱਤਰ ਤੇਜ ਚੰਦ, ਰਜਨੀ ਦੇਵੀ ਪਤਨੀ ਰਾਜ ਕੁਮਾਰ, ਵਿਕਰਮ ਪੁੱਤਰ ਰਾਜ ਕੁਮਾਰ, ਰਾਜ ਕੁਮਾਰ ਸ਼ਰਮਾ ਪੁੱਤਰ ਅਮਰਨਾਥ ਵਾਸੀ ਹਮੀਰਪੁਰ ਹਿਮਾਚਲ, ਸ਼ਿਵ ਕੁਮਾਰ ਪੁੱਤਰ ਕਮਲਦੀਪ ਵਾਸੀ ਹਮੀਰਪੁਰ ਸ਼ਾਮਲ ਹਨ। ਸਹਾਰਨਪੁਰ, ਸਾਗਰ ਸ਼ਰਮਾ ਵਾਸੀ ਲੁਧਿਆਣਾ ਅਤੇ ਸਿਮਰਨ ਨਗਰਵਾਲ ਵਾਸੀ ਹੁਸ਼ਿਆਰਪੁਰ ਸ਼ਾਮਲ ਹਨ। ਉਸ ਦਾ ਪਿੰਡ ਨਚਲਾਣਾ ਸਥਿਤ 23ਆਰਆਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।