ਜਲੰਧਰ – ਇੰਟਰਨੈਸ਼ਨਲ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਚ 9 ਅਕਤੂਬਰ 2025 ਨੂੰ ਸਰਜਰੀ ਦੌਰਾਨ ਮੌਤ ਹੋ ਗਈ ਹੈ। ਅੰਮ੍ਰਿਤਸਰ ਪੁਲਸ ਨੇ ਇਸ ਮਾਮਲੇ ਵਿੱਚ ਚਾਰ ਡਾਕਟਰਾਂ ਵਿਰੁੱਧ ਐੱਫ਼. ਆਈ. ਆਰ. ਦਰਜ ਕੀਤੀ ਹੈ। ਉਥੇ ਹੀ ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਘੁੰਮਣ ਦੇ ਭਰਾ ਰੱਬੀ ਨੇ ਕਿਹਾ ਕਿ ਇਕ ਦਿਨ ਪਹਿਲਾਂ ਹੀ ਮਾਮਲੇ ਨੂੰ ਲੈ ਕੇ ਐੱਫ਼.ਆਈ. ਆਰ. ਦਰਜ ਕੀਤੀ ਗਈ ਹੈ। ਰੱਬੀ ਨੇ ਕਿਹਾ ਕਿ ਜਾਂਚ ਦੌਰਾਨ ਪੁਲਸ ਜਲਦੀ ਹੀ ਐੱਫ਼. ਆਈ. ਆਰ. ‘ਚ ਵਾਧੂ ਧਾਰਾਵਾਂ ਜੋੜੇਗੀ ਅਤੇ ਦੋਸ਼ੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ।
ਉਥੇ ਹੀ ਇਸ ਮਾਮਲੇ ‘ਚ ਆਉਣ ਵਾਲੇ ਸਮੇਂ ਵਿਚ ਹਸਪਤਾਲ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਐੱਫ਼. ਆਈ. ਆਰ. ਵਿੱਚ ਫੋਰਟਿਸ ਐਸਕਾਰਟਸ ਹਸਪਤਾਲ ਦੇ ਆਰਥੋਪੈਡਿਕ ਸਰਜਨ ਡਾ. ਤਪਿਸ਼ ਸ਼ੁਕਲਾ, ਸਲਾਹਕਾਰ ਅਨੱਸਥੀਸੀਓਲੋਜਿਸਟ, ਡਾ. ਅਲਕਾ ਤਿਵਾੜੀ, ਅਨੱਸਥੀਸੀਆ ਵਿਭਾਗ ਦੀ ਮੁਖੀ ਡਾ. ਰਾਜਿੰਦਰ ਕੌਰ ਅਤੇ ਸਲਾਹਕਾਰ ਕਾਰਡੀਓਲੋਜੀ ਡਾਕਟਰ, ਡਾ. ਅਰੁਣ ਕੁਮਾਰ ਚੋਪੜਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

