ਚੰਡੀਗੜ੍ਹ ਦੇ ਡੱਡੂਮਾਜਰਾ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਉਮੀਦਵਾਰ ਡਾ. ਰੀਤੂ ਸਿੰਘ ਚੋਣ ਪ੍ਰਚਾਰ ਦੌਰਾਨ ਉਸ ਸਮੇਂ ਜ਼ਖ਼ਮੀ ਹੋ ਗਈ ਜਦੋਂ ਉਨ੍ਹਾਂ ਨੂੰ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਸਕੇਲ ਤੋਂ ਉੱਪਰ ਦੀ ਰੱਸੀ ਟੁੱਟ ਗਈ। ਇਸ ਤੋਂ ਬਾਅਦ ਪੈਮਾਨੇ ਦੀ ਹੁੱਕ ਉਨ੍ਹਾਂ ਦੇ ਸਿਰ ਵਿੱਚ ਜਾ ਵੱਜੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਹਾਲਾਂਕਿ ਉਹ ਹੁਣ ਠੀਕ ਹੈ।
ਦਰਅਸਲ ਡਾਕਟਰ ਰੀਤੂ ਸਿੰਘ ਸੋਮਵਾਰ ਰਾਤ ਡੱਡੂਮਾਜਰਾ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਦੇ ਸਮਰਥਕਾਂ ਵੱਲੋਂ ਰੀਤੂ ਸਿੰਘ ਨੂੰ ਤੋਲਣ ਲਈ ਤੱਕੜੀ ਲਿਆਂਦੀ ਗਈ। ਪੈਮਾਨੇ ਨੂੰ ਰੱਸੀ ਨਾਲ ਸਿਖਰ ‘ਤੇ ਬੰਨ੍ਹਿਆ ਹੋਇਆ ਸੀ। ਇੱਕ ਪਾਸੇ ਸਿੱਕੇ ਪਾਏ ਜਾ ਰਹੇ ਸੀ, ਜਦਕਿ ਦੂਜੇ ਪਾਸੇ ਬਸਪਾ ਉਮੀਦਵਾਰ ਨੂੰ ਬਿਠਾਇਆ ਗਿਆ ਸੀ। ਫਿਰ ਅਚਾਨਕ ਰੱਸੀ ਟੁੱਟੀ ਅਤੇ ਲੋਹੇ ਦਾ ਇੱਕ ਹਿੱਸਾ ਉਨ੍ਹਾਂ ਦੇ ਸਿਰ ਵਿੱਚ ਵੱਜਿਆ। ਇਸ ਤੋਂ ਬਾਅਦ ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਡਾਕਟਰ ਰੀਤੂ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।