–
ਗੁਆਟੇਮਾਲਾ ਸਿਟੀ — ਗੁਆਟੇਮਾਲਾ ਦੀ ਰਾਜਧਾਨੀ ਦੇ ਬਾਹਰੀ ਇਲਾਕੇ ਵਿਚ ਸੋਮਵਾਰ ਨੂੰ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 55 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਨਤਕ ਮੰਤਰਾਲਾ ਦੇ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਥਾਨ ਤੋਂ 53 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਸੈਨ ਜੁਆਨ ਡੀ ਡਾਇਓਸ ਹਸਪਤਾਲ ਨੇ ਪੁਸ਼ਟੀ ਕੀਤੀ ਹੈ ਕਿ ਉੱਥੇ ਲਿਆਂਦੇ ਗਏ 2 ਯਾਤਰੀਆਂ ਦੀ ਵੀ ਮੌਤ ਹੋ ਗਈ ਹੈ।
ਫਾਇਰ ਵਿਭਾਗ ਦੇ ਬੁਲਾਰੇ ਐਡਵਿਨ ਵਿਲਾਗ੍ਰਾਨ ਨੇ ਕਿਹਾ ਕਿ ਬੱਸ ਕਈ ਵਾਹਨਾਂ ਨਾਲ ਟਕਰਾ ਗਈ ਅਤੇ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਘਟਨਾ ਵਿੱਚ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਬੱਸ ਪ੍ਰੋਗਰੈਸੋ ਤੋਂ ਆ ਰਹੀ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ਵਿੱਚ ਬੱਚੇ ਵੀ ਸ਼ਾਮਲ ਹਨ। ਰਾਸ਼ਟਰਪਤੀ ਬਰਨਾਰਡੋ ਅਰੇਵਾਲੋ ਨੇ ਇਸ ਘਟਨਾ ‘ਤੇ ਸੋਗ ਪ੍ਰਗਟ ਕੀਤਾ ਅਤੇ ਇਕ ਦਿਨ ਦਾ ਰਾਸ਼ਟਰੀ ਸੋਗ ਐਲਾਨ ਕੀਤਾ।