ਇਸਲਾਮਾਬਾਦ- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੁੱਧਵਾਰ ਤੜਕੇ ਇਕ ਯਾਤਰੀ ਬੱਸ ਪਲਟ ਗਈ। ਇਸ ਹਾਦਸੇ ‘ਚ 25 ਲੋਕਾਂ ਦੀ ਮੌਤ ਹੋ ਗਈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤਾ। ਇਹ ਘਟਨਾ ਸਵੇਰੇ-ਸਵੇਰੇ ਕਾਬੁਲ ਦੇ ਅਰਘੰਡੀ ਇਲਾਕੇ ‘ਚ ਵਾਪਰੀ। ਬੱਸ ਦੱਖਣੀ ਅਫ਼ਗਾਨਿਸਤਾਨ ਤੋਂ ਹੇਲਮੰਦ ਅਤੇ ਕੰਧਾਰ ਦੇ ਯਾਤਰੀਆਂ ਨੂੰ ਲੈ ਕੇ ਆ ਰਹੀ ਸੀ।
ਗ੍ਰਹਿ ਮੰਤਰਾਲਾ ਦੇ ਬੁਲਾਰੇ ਅਬਦੁਲ ਮਤੀਨ ਕਾਨੀ ਨੇ ਦੱਸਿਆ ਕਿ ਲਾਪਰਵਾਹੀ ਕਾਰਨ ਗੱਡੀ ਚਲਾਉਣ ਨਾਲ ਇਹ ਹਾਦਸਾ ਵਾਪਰਿਆ, ਜਿਸ ‘ਚ 27 ਲੋਕ ਜ਼ਖ਼ਮੀ ਵੀ ਹੋਏ ਹਨ। ਇਸ ਨਾਲ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਪਹਿਲੇ ਪੱਛਮੀ ਹੇਰਾਤ ਪ੍ਰਾਂਤ ‘ਚ ਕਰੀਬ 80 ਲੋਕਾਂ ਦੀ ਮੌਤ ਹੋ ਗਈ ਸੀ।