ਕਰਾਚੀ -ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਵੱਖ-ਵੱਖ ਬੱਸ ਹਾਦਸਿਆਂ ਵਿਚ 11 ਸ਼ਰਧਾਲੂਆਂ ਸਮੇਤ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਪਹਿਲਾ ਹਾਦਸਾ ਬਲੋਚਿਸਤਾਨ ਸੂਬੇ ਵਿਚ ਐਤਵਾਰ ਨੂੰ ਵਾਪਰਿਆ ਜਦੋਂ ਇਕ ਬੱਸ ਦੇ ਹਾਈਵੇਅ ਤੋਂ ਉਤਰ ਕੇ ਖੱਡ ਵਿਚ ਡਿੱਗ ਪਈ ਅਤੇ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 35 ਜ਼ਖਮੀ ਹੋ ਗਏ। ਡਾਨ ਅਖ਼ਬਾਰ ਦੀ ਖ਼ਬਰ ਮੁਤਾਬਕ ਬੱਸ 70 ਸ਼ਰਧਾਲੂਆਂ ਨੂੰ ਲੈ ਕੇ ਈਰਾਨ ਤੋਂ ਪੰਜਾਬ ਸੂਬੇ ਵਾਪਸ ਲਿਆ ਰਹੀ ਸੀ ਜਦੋਂ ਹੱਬ ‘ਚ ਇਹ ਹਾਦਸਾ ਵਾਪਰਿਆ।ਇਹ ਹਾਦਸਾ ਮਕਰਾਨ ਤੱਟਵਰਤੀ ਹਾਈਵੇਅ ‘ਤੇ ਵਾਪਰਿਆ, ਜੋ 653 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਹੈ, ਜੋ ਕਿ ਸਿੰਧ ਸੂਬੇ ਦੇ ਕਰਾਚੀ ਤੋਂ ਬਲੋਚਿਸਤਾਨ ਸੂਬੇ ਦੇ ਗਵਾਦਰ ਤੱਕ ਪਾਕਿਸਤਾਨ ਦੇ ਅਰਬ ਸਾਗਰ ਤੱਟ ਦੇ ਨਾਲ ਫੈਲਿਆ ਹੋਇਆ ਹੈ।ਪੁਲਸ ਸੂਤਰਾਂ ਅਨੁਸਾਰ ਜ਼ਿਆਦਾਤਰ ਯਾਤਰੀ ਲਾਹੌਰ ਜਾਂ ਗੁਜਰਾਂਵਾਲਾ ਦੇ ਸਨ। ਜ਼ਿਲ੍ਹਾ ਕਮਿਸ਼ਨਰ (ਡੀ.ਸੀ) ਲਾਸਬੇਲਾ ਹੁਮੈਰਾ ਬਲੋਚ ਅਨੁਸਾਰ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਹਾਦਸਾ ਮਕਰਾਨ ਤੱਟਵਰਤੀ ਹਾਈਵੇਅ ‘ਤੇ ਵਾਪਰਿਆ, ਜੋ 653 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਹੈ, ਜੋ ਕਿ ਸਿੰਧ ਸੂਬੇ ਦੇ ਕਰਾਚੀ ਤੋਂ ਬਲੋਚਿਸਤਾਨ ਸੂਬੇ ਦੇ ਗਵਾਦਰ ਤੱਕ ਪਾਕਿਸਤਾਨ ਦੇ ਅਰਬ ਸਾਗਰ ਤੱਟ ਦੇ ਨਾਲ ਫੈਲਿਆ ਹੋਇਆ ਹੈ।ਪੁਲਸ ਸੂਤਰਾਂ ਅਨੁਸਾਰ ਜ਼ਿਆਦਾਤਰ ਯਾਤਰੀ ਲਾਹੌਰ ਜਾਂ ਗੁਜਰਾਂਵਾਲਾ ਦੇ ਸਨ। ਜ਼ਿਲ੍ਹਾ ਕਮਿਸ਼ਨਰ (ਡੀ.ਸੀ) ਲਾਸਬੇਲਾ ਹੁਮੈਰਾ ਬਲੋਚ ਅਨੁਸਾਰ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਲਾਸਬੇਲਾ ਘਟਨਾ ਵਿੱਚ ਹੋਏ ਜਾਨੀ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।