Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਕੈਨੇਡਾ ਬਦਲਣ ਜਾ ਰਿਹੈ PR ਦੇ ਨਿਯਮ ! ਵੱਡੇ ਪੱਧਰ 'ਤੇ ਭਾਰਤੀ...

ਕੈਨੇਡਾ ਬਦਲਣ ਜਾ ਰਿਹੈ PR ਦੇ ਨਿਯਮ ! ਵੱਡੇ ਪੱਧਰ ‘ਤੇ ਭਾਰਤੀ ਹੋਣਗੇ ਪ੍ਰਭਾਵਿਤ

 

ਇੰਟਰਨੈਸ਼ਨਲ – ਕੈਨੇਡਾ ਸਰਕਾਰ ਇਮੀਗ੍ਰੇਸ਼ਨ ਸਬੰਧੀ ਨਿਯਮਾਂ ਨੂੰ ਲਗਾਤਾਰ ਸਖ਼ਤ ਕਰਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ (IRCC) ਨੇ ਹੁਨਰਮੰਦ ਕਾਮਿਆਂ ਲਈ ਪੱਕੀ ਰਿਹਾਇਸ਼ (PR) ਹਾਸਲ ਕਰਨ ਦੇ ਨਿਯਮਾਂ ਵਿੱਚ ਇੱਕ ਵੱਡੀ ਤਬਦੀਲੀ ਕਰਨ ਦੀ ਯੋਜਨਾ ਬਣਾਈ ਹੈ। ਸਰਕਾਰ ਸਾਲ 2026-2028 ਲਈ ਆਪਣੀ ਨਵੀਂ ਰੈਗੂਲੇਟਰੀ ਯੋਜਨਾ ਤਹਿਤ ਮੌਜੂਦਾ ਤਿੰਨ ਸ਼੍ਰੇਣੀਆਂ ਫੈਡਰਲ ਸਕਿਲਡ ਵਰਕਰ ਕਲਾਸ, ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿਲਡ ਟ੍ਰੇਡਜ਼ ਕਲਾਸ ਨੂੰ ਖਤਮ ਕਰਕੇ ਇੱਕ ਨਵੀਂ ਸਿੰਗਲ ਕਲਾਸ ਮਤਲਬ ‘ਫੈਡਰਲ ਹਾਈ ਸਕਿਲਡ ਇਮੀਗ੍ਰੇਸ਼ਨ ਕਲਾਸ’ ਸ਼ੁਰੂ ਕਰਨ ਜਾ ਰਹੀ ਹੈ।

ਨਵੇਂ ਪ੍ਰਸਤਾਵਾਂ ਅਨੁਸਾਰ ਹੁਣ ਪੱਕੀ ਰਿਹਾਇਸ਼ ਦੀ ਦੌੜ ਵਿੱਚ ਕੰਮ ਦੇ ਤਜਰਬੇ ਨਾਲੋਂ ਵੱਧ ਕਮਾਈ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਵੇਗੀ। ਵੱਧ ਤਨਖਾਹ ਲੈਣ ਵਾਲੇ ਕਾਮਿਆਂ ਨੂੰ ਜ਼ਿਆਦਾ ਅੰਕ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਅਤੇ ਕੈਨੇਡੀਅਨ ਕੰਮ ਦੇ ਤਜਰਬੇ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਵੇਗਾ, ਜਿਸ ਨਾਲ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਹੁਨਰਮੰਦ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ। ਇਸ ਨਵੀਂ ਪ੍ਰਣਾਲੀ ਵਿੱਚ ਵਿੱਤੀ ਵਿਸ਼ਲੇਸ਼ਕ, ਇੰਜੀਨੀਅਰ, ਅਧਿਆਪਕ, ਡਾਕਟਰ ਅਤੇ ਪ੍ਰੋਫੈਸਰ ਵਰਗੇ ਪੇਸ਼ਿਆਂ ਨਾਲ ਜੁੜੇ ਲੋਕਾਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। ਮਾਹਿਰਾਂ ਅਨੁਸਾਰ ਸਰਕਾਰ ਹੁਣ ਉੱਚ-ਹੁਨਰਮੰਦ ਕਾਮਿਆਂ ਅਤੇ ਉਨ੍ਹਾਂ ਦੀ ਪੇਸ਼ੇਵਰ ਯੋਗਤਾ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੀ ਹੈ।

ਭਾਰਤੀਆਂ ‘ਤੇ ਵੱਡਾ ਪ੍ਰਭਾਵ
ਇਸ ਬਦਲਾਅ ਦਾ ਸਭ ਤੋਂ ਵੱਡਾ ਪ੍ਰਭਾਵ ਭਾਰਤੀਆਂ ‘ਤੇ ਪੈਣ ਦੀ ਉਮੀਦ ਹੈ, ਕਿਉਂਕਿ ਮੌਜੂਦਾ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਭਾਰਤੀ ਬਿਨੈਕਾਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। IRCC ਦਾ ਮੰਨਣਾ ਹੈ ਕਿ ਇਨ੍ਹਾਂ ਬਦਲਾਅ ਨਾਲ ਸਿਸਟਮ ਨੂੰ ਸਮਝਣਾ ਸੌਖਾ ਹੋ ਜਾਵੇਗਾ ਅਤੇ ਇਹ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਇਸੇ ਸਾਲ ਸਬੰਧਤ ਧਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ।