ਹਰਦੋਈ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਮਝਿਲਾ ਖੇਤਰ ‘ਚ ਸ਼ਨੀਵਾਰ ਤੜਕੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਪਿਤਾ, ਪੁੱਤ ਸਣੇ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 6 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਮਝਿਲਾ ਥਾਣਾ ਖੇਤਰ ਦੇ ਪਿੰਡ ਭੁੱਪਾ ਪੁਰਵਾ ਮੋੜ ਨੇੜੇ ਤੜਕੇ ਕਰੀਬ 3 ਵਜੇ ਵਾਪਰਿਆ, ਜਦੋਂ ਆਲਮਨਗਰ ਮਾਰਗ ‘ਤੇ ਭੁੱਪਾ ਪੁਰਵਾ ਮੋੜ ‘ਤੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਖੱਡ ‘ਚ ਪਲਟ ਗਈ। ਉਨ੍ਹਾਂ ਦੱਸਿਆ ਕਿ ਪਾਲੀ ਥਾਣਾ ਖੇਤਰ ਦੇ ਪਟਿਆਨਿਮ ਪਿੰਡ ਵਾਸੀ ਨਰੀਜ ਦੀ ਬਰਾਤ ਕੁਸੁਮਾ ਪਿੰਡ ਗਈ ਸੀ।