Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪਠਾਨਕੋਟ ਚ ਧਮਕੀ ਭਰੇ ਪਰਚੇ ਸੁੱਟਣ ਵਾਲਾ ਮਾਮਲਾ, ਸ਼ਿਕਾਇਤਕਰਤਾ ਹੀ ਨਿਕਲਿਆ 'ਮਾਸਟਰਮਾਈਂਡ'

ਪਠਾਨਕੋਟ ਚ ਧਮਕੀ ਭਰੇ ਪਰਚੇ ਸੁੱਟਣ ਵਾਲਾ ਮਾਮਲਾ, ਸ਼ਿਕਾਇਤਕਰਤਾ ਹੀ ਨਿਕਲਿਆ ‘ਮਾਸਟਰਮਾਈਂਡ’

 

ਪਠਾਨਕੋਟ (ਸ਼ਾਰਦਾ, ਆਦਿੱਤਿਆ)- ਬੀਤੇ ਦਿਨੀਂ ਢਾਕੀ ਰੋਡ ਸਥਿਤ ਨਹਿਰੂ ਨਗਰ ਦੇ ਕੋਲ ਬਾਲਾਜੀ ਕਾਲੋਨੀ ’ਚ ਧਮਕੀ ਭਰੇ ਪੋਸਟਰ ਸੁੱਟਣ ਅਤੇ ਇਨੋਵਾ ਦੀ ਭੰਨਤੋੜ ਕਰਨ ਦੇ ਮਾਮਲੇ ’ਚ ਪੁਲਸ ਨੇ ਕੁਝ ਹੀ ਘੰਟਿਆਂ ’ਚ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ।

ਇਸ ਸਬੰਧੀ ਐੱਸ.ਐੱਸ.ਪੀ. ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਨੇ ਬੀਤੇ ਦਿਨ ਸ਼ਹਿਰ ’ਚ ਦਹਿਸ਼ਤ ਪੈਦਾ ਕਰਨ ਦੀ ਸਾਜਿਸ਼ ਨੂੰ ਅੰਜਾਮ ਦਿੱਤਾ ਸੀ, ਉਨ੍ਹਾਂ ਦੱਸਿਆ ਕਿ ਇਸ ਪੋਸਟਰ ’ਤੇ ਪਾਕਿਸਤਾਨ ਜ਼ਿੰਦਾਬਾਦ ਦੇ ਸਲੋਗਨ ਵੀ ਲਿਖੇ ਗਏ ਸਨ ਅਤੇ ਇਸ ਦੀ ਸੂਚਨਾ ਸਥਾਨਕ ਵਾਸੀ ਨਿਤਿਨ ਮਹਾਜਨ ਨੇ ਪੁਲਸ ਨੂੰ ਦਿੱਤੀ ਸੀ ਕਿ ਉਸ ਨੇ ਘਰ ਦੇ ਬਾਹਰ ਸ਼ੱਕੀਆਂ ਦੀਆਂ ਆਵਾਜ਼ਾਂ ਸੁਣੀਆਂ ਹਨ ਅਤੇ ਜਦੋਂ ਉਹ ਬਾਲਕਨੀ ’ਚ ਬੈਟਰੀ ਲੈ ਕੇ ਦੇਖਣ ਲੱਗੇ ਤਾਂ ਉਸ ਨੇ ਸ਼ੱਕੀਆਂ ਨੂੰ ਦੇਖਿਆ, ਜੋ ਜਾਂਦੇ ਸਮੇਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਉੱਥੋਂ ਭੱਜ ਗਏ।

ਐੱਸ.ਐੱਸ.ਪੀ. ਕਾਸਿਮ ਮੀਰ ਨੇ ਦੱਸਿਆ ਕਿ ਜੋ ਇਨੋਵਾ ਤੋੜੀ ਗਈ ਹੈ, ਉਹ ਸੁਰੇਸ਼ ਨਾਮਕ ਵਿਅਕਤੀ ਦੀ ਸੀ, ਜੋ ਕਿ ਪਿਛਲੇ ਕਰੀਬ 2 ਮਹੀਨਿਆਂ ਤੋਂ ਜਾਣਕਾਰੀ ਦੇਣ ਵਾਲੇ ਨਿਤਿਨ ਮਹਾਜਨ ਦੇ ਘਰ ਕੋਲ ਖਾਲੀ ਪਲਾਟ ’ਚ ਖੜ੍ਹੀ ਸੀ, ਜਿਸ ਕਾਰਨ ਉਸ ਨੂੰ ਇਸ ਗੱਲ ’ਤੇ ਇਤਰਾਜ਼ ਸੀ। ਜਿਉਂ ਹੀ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਜਾਂਚ ਸ਼ੁਰੂ ਕਰਦਿਆਂ ਸੂਚਨਾ ਦੇਣ ਵਾਲੇ ਨਿਤਿਨ ਮਹਾਜਨ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਜ਼ਿਸ਼ ਰਚਣ ਦੀ ਗੱਲ ਨੂੰ ਸਵੀਕਾਰ ਕਰ ਲਿਆ।

ਇਸ ਦੇ ਪਿੱਛੇ ਮੁੱਖ ਕਾਰਨ ਇਹ ਸੀ ਕਿ ਜੋ ਇਨੋਵਾ ਉਸ ਦੇ ਘਰ ਦੇ ਕੋਲ ਖੜ੍ਹੀ ਸੀ, ਉਸ ਤੋਂ ਉਹ ਪ੍ਰੇਸ਼ਾਨ ਸੀ ਅਤੇ ਗੱਡੀ ਨੂੰ ਇਥੋ ਹਟਾਉਣ ਲਈ ਉਸ ਨੇ ਇਸ ਮਾਮਲੇ ਨੂੰ ਸਨਸਨੀਖੇਜ਼ ਬਣਾ ਦਿੱਤਾ ਅਤੇ ਉਸ ਨੇ ਧਮਕੀ ਭਰੇ ਪੱਤਰ ਖਿਲਾਰ ਦਿੱਤੇ ਤਾਂ ਜੋ ਛੇਤੀ ਤੋਂ ਛੇਤੀ ਕਾਰਵਾਈ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਨਿਤਿਨ ਮਹਾਜਨ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਕਾਬੂ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ ਹੈ।

Latest Articel

ਹਿੰਦੂ ਚਿਹਰੇ ਨੂੰ ਮਿਲ ਸਕਦੀ ਹੈ ਪਟਿਆਲਾ ਨਗਰ ਨਿਗਮ ਦੀ ਅਗਵਾਈ

0
ਆਮ ਆਦਮੀ ਪਾਰਟੀ ਨੇ ਇਕ ਨਵਾਂ ਇਤਿਹਾਸ ਰਚਦੇ ਹੋਏ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀ ਨਗਰ ਨਿਗਮ ’ਤੇ ਵੱਡੇ ਬਹੁਮਤ...

ਚੋਣ ਨਿਯਮਾਂ ’ਚ ਤਬਦੀਲੀਆਂ: ਲੋਕਤੰਤਰ ਦੇ ਮੂਲ ਸੰਸਕਾਰਾਂ ’ਤੇ ਸਵਾਲ

0
  ਪਿਛਲੇ ਦਿਨਾਂ ਵਿੱਚ ਭਾਰਤੀ ਸਰਕਾਰ ਵੱਲੋਂ ਚੋਣ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਨੂੰ ਲੈ ਕੇ ਗੰਭੀਰ ਚਰਚਾ ਛਿੜ ਗਈ ਹੈ। ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ ਦੇ...

ਰੱਸੀਆਂ ਤੋੜ ਕੇ ਹੋਈ ਫ਼ਰਾਰ ਤਾਂ ਆ ਗਈ ਟ੍ਰੇਨ ਹੇਠਾਂ ਆ ਗਈ ਔਰਤ

0
ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਤੋਂ ਇਕ ਬੇਹੱਦ ਖ਼ੌਫ਼ਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਲਾਲੋਵਾਲੀ ਵਿਖੇ ਇਕ ਔਰਤ ਦੀ ਟ੍ਰੇਨ ਹੇਠਾਂ ਆਉਣ...

ਪੰਜਾਬ, ਦੇਸ਼ ਦਾ ਉਦਯੋਗਿਕ ਧੁਰਾ ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹੈ:...

0
ਚੰਡੀਗੜ੍ਹ, 24 ਦਸੰਬਰ: ਪੰਜਾਬ ਨੂੰ ਦੇਸ਼ ਦਾ ਉਦਯੋਗਿਕ ਧੁਰਾ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ...

ਪੰਜਾਬ ਦੇ ਉਚ-ਪੱਧਰੀ ਵਫ਼ਦ ਵੱਲੋਂ ਕੇਂਦਰੀ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ; ਆਰ.ਡੀ.ਐਫ ਅਤੇ ਐਮ.ਡੀ.ਐਫ...

0
ਚੰਡੀਗੜ੍ਹ, 24 ਦਸੰਬਰ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.) ਅਤੇ ਮਾਰਕੀਟ ਵਿਕਾਸ ਫੰਡ (ਐਮ.ਡੀ.ਐਫ.) ਦੇ ਨਾਜ਼ੁਕ ਮੁੱਦੇ ਨੂੰ ਹੱਲ ਕਰਨ ਲਈ ਇੱਕ ਠੋਸ ਯਤਨ ਵਜੋਂ ਪੰਜਾਬ ਦੇ...