Become a member

Get the best offers and updates relating to Liberty Case News.

― Advertisement ―

spot_img
spot_img
HomeBig Newsਕਰਨਲ ਬਾਠ ਮਾਮਲੇ ’ਚ CBI ਵੱਲੋਂ ਚਾਰ ਪੁਲਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਕਰਨਲ ਬਾਠ ਮਾਮਲੇ ’ਚ CBI ਵੱਲੋਂ ਚਾਰ ਪੁਲਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਮੋਹਾਲੀ : ਸੀ. ਬੀ. ਆਈ. ਵੱਲੋਂ ਪਟਿਆਲਾ ਦੀ ਬਹੁਚਰਚਿਤ ਘਟਨਾ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਦੀ ਕੁੱਟਮਾਰ ਦੇ ਮਾਮਲੇ ’ਚ ਮੋਹਾਲੀ ਵਿਚਲੀ ਸੀ. ਬੀ. ਆਈ. ਦੀ ਅਦਾਲਤ ਦੇ ਵਿਸ਼ੇਸ਼ ਜੱਜ ਕਰਨਵੀਰ ਸਿੰਘ ਮਾਝੂ ਦੀ ਅਦਾਲਤ ’ਚ ਪੰਜਾਬ ਪੁਲਸ ਦੇ ਚਾਰ ਪੁਲਸ ਅਧਿਕਾਰੀਆਂ ਇੰਸਪੈਕਟਰ ਰੌਨੀ ਸਿੰਘ ਮੁੱਖ ਮੁਲਜ਼ਮ ਵਜੋਂ (ਪਹਿਲਾਂ ਸਮਾਣਾ ਵਿਖੇ ਤਾਇਨਾਤ ਐੱਸ.ਐੱਚ.ਓ.), ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ (ਪਹਿਲਾਂ ਇੰਚਾਰਜ਼ ਸਪੈਸ਼ਲ ਸੈੱਲ ਪਟਿਆਲਾ), ਇੰਸਪੈਕਟਰ ਹੈਰੀ ਬੋਪਾਰਾਏ (ਪਹਿਲਾਂ ਸਪੈਸ਼ਲ ਸੈੱਲ ਰਾਜਪੁਰਾ ’ਚ ਤੈਨਾਤ) ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਇਸ ਮਾਮਲੇ ’ਚ ਪਹਿਲਾਂ ਪੰਜਾਬ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਪਰ ਕਰਨਲ ਬਾਠ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਜਾਂਚ ਠੀਕ ਢੰਗ ਨਾਲ ਨਾ ਹੋਣ ਦਾ ਖਦਸ਼ਾ ਜਤਾਉਂਦਿਆਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਹਾਈਕੋਰਟ ਵੱਲੋਂ ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਸ ਨੂੰ ਸੌਂਪੀ ਗਈ ਸੀ। ਇਸ ਦੌਰਾਨ ਚਾਰਾਂ ਪੁਲਸ ਅਧਿਕਾਰੀਆਂ ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਅਤੇ ਬਾਅਦ ’ਚ ਉਨ੍ਹਾਂ ਨੂੰ ਪਟਿਆਲਾ ਜ਼ਿਲ੍ਹੇ ਤੋਂ ਬਾਹਰ ਤਬਦੀਲ ਕਰ ਦਿੱਤਾ ਗਿਆ ਸੀ। ਸੀ.ਬੀ.ਆਈ. ਵੱਲੋਂ ਇਸ ਮਾਮਲੇ ’ਚ ਚਾਰਾਂ ਪੁਲਸ ਅਫ਼ਸਰਾਂ ਖ਼ਿਲਾਫ਼ ਧਾਰਾ-109, 310, 155(2), 117(2), 126(2), 351(2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।