Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਹੋ ਗਿਆ ਸੀਜ਼ਫਾਇਰ ! ਅਮਰੀਕਾ-ਇਰਾਨ ਦੀ ਜੰਗਬੰਦੀ ਦਾ ਕਸ਼ਮੀਰ 'ਚ ਮਨਾਇਆ ਜਾ...

ਹੋ ਗਿਆ ਸੀਜ਼ਫਾਇਰ ! ਅਮਰੀਕਾ-ਇਰਾਨ ਦੀ ਜੰਗਬੰਦੀ ਦਾ ਕਸ਼ਮੀਰ ‘ਚ ਮਨਾਇਆ ਜਾ ਰਿਹੈ ਜਸ਼ਨ

 

ਸ਼੍ਰੀਨਗਰ- ਅਮਰੀਕਾ ਅਤੇ ਈਰਾਨ ਵਿਚਾਲੇ ਜੰਗਬੰਦੀ ਦੇ ਐਲਾਨ ਮਗਰੋਂ ਕਸ਼ਮੀਰ ਦੇ ਵੱਖ-ਵੱਖ ਸਥਾਨਾਂ ‘ਤੇ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਲੋਕਾਂ ਨੇ ਇਸ ਨੂੰ ਈਰਾਨ ਦੀ ‘ਜਿੱਤ’ ਕਰਾਰ ਦਿੱਤਾ ਹੈ। ਘਾਟੀ ਦੇ ਵਿਸ਼ੇਸ਼ ਰੂਪ ਨਾਲ ਸ਼ੀਆ ਬਹੁਲ ਖੇਤਰਾਂ ‘ਚ ਸੈਂਕੜੇ ਲੋਕ ਜੰਗਬੰਦੀ ਦਾ ਜਸ਼ਨ ਮਨਾਉਣ ਲਈ ਸੜਕਾਂ ‘ਤੇ ਇਕੱਠੇ ਹੋਏ। ਸ਼ਹਿਰ ਦੇ ਸੈਦਾਕਦਲ ਅਤੇ ਜਦੀਬਲ ਖੇਤਰਾਂ ਦੇ ਨਾਲ ਹੀ ਘਾਟੀ ਦੇ ਬਡਗਾਮ, ਬਾਰਾਮੂਲਾ, ਗਾਂਦਰਬਲ, ਪੁਲਵਾਮਾ ਅਤੇ ਬਾਂਦੀਪੋਰਾ ਜ਼ਿਲ੍ਹਿਆਂ ‘ਚ ਵੀ ਜਸ਼ਨ ਦਾ ਮਾਹੌਲ ਬਣ ਗਿਆ ਹੈ। ਈਰਾਨੀ ਝੰਡੇ ਲਹਿਰਾਉਂਦੇ ਹੋਏ ਲੋਕਾਂ ਨੇ ਜੰਗਬੰਦੀ ਦੇ ਐਲਾਨ ‘ਤੇ ਖੁਸ਼ੀ ਜਤਾਈ ਅਤੇ ਪਟਾਕੇ ਚਲਾ ਕੇ ਜਸ਼ਨ ਮਨਾਇਆ। ਇਸ ਦੌਰਾਨ ਜਸ਼ਨ ਦੇ ਹਿੱਸੇ ਵਜੋਂ ਕਸ਼ਮੀਰੀ ਕਾਹਵਾ ਵੀ ਵੰਡਿਆ ਗਿਆ।

ਇਸ ਜੰਗਬੰਦੀ ਨੂੰ ਲੋਕਾਂ ਨੇ ਅਮਰੀਕਾ ਅਤੇ ਇਜ਼ਰਾਈਲ ‘ਤੇ ਈਰਾਨ ਦੀ ‘ਜਿੱਤ’ ਦੱਸਿਆ। ਬਡਗਾਮ ‘ਚ ਸ਼ੀਆ ਭਾਈਚਾਰੇ ਦੇ ਇਕ ਮੈਂਬਰ ਨੇ ਕਿਹਾ,”ਇਹ ਜੰਗਬੰਦੀ ਈਰਾਨ ਲਈ ਜਿੱਤ ਹੈ। ਉਨ੍ਹਾਂ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਗੋਡੇ ਟੇਕਣ ‘ਤੇ ਮਜ਼ਬੂਰ ਕਰ ਦਿੱਤਾ। ਅੱਜ ਅਸੀਂ ਇਸ ਜਿੱਤ ਦਾ ਜਸ਼ਨ ਮਨ੍ਹਾ ਰਹੇ ਹਾਂ।” ਇਸ ਤੋਂ ਪਹਿਲਾਂ, ਈਰਾਨ ਨਾਲ ਇਕਜੁਟਤਾ ਪ੍ਰਗਟ ਕਰਨ ਲਈ ਕਸ਼ਮੀਰ ‘ਚ ਵੱਡੇ ਪੈਮਾਨੇ ‘ਤੇ ਪੈਸੇ ਜੁਟਾਉਣ ਦੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ। ਜਿਸ ‘ਚ ਲੋਕਾਂ ਨੇ ਈਰਾਨ ਦੇ ਲੋਕਾਂ ਦੀ ਮਦਦ ਲਈ ਪੈਸੇ ਅਤੇ ਹੋਰ ਕੀਮਤੀ ਸਾਮਾਨ ਦਾਨ ਕੀਤੇ ਸਨ। ਕਸ਼ਮੀਰ ਅਤੇ ਈਰਾਨ ਵਿਚਾਲੇ ਡੂੰਘੇ ਸੱਭਿਆਚਾਰਕ, ਭਾਸ਼ਾਈ ਅਤੇ ਧਾਰਮਿਕ ਸੰਬੰਧ ਹਨ, ਜਿਸ ਕਾਰਨ ਕਸ਼ਮੀਰ ਨੂੰ ਹਮੇਸ਼ਾ ‘ਈਰਾਨ-ਏ-ਸਗੀਰ’ (ਛੋਟਾ ਈਰਾਨ) ਕਿਹਾ ਜਾਂਦਾ ਹੈ।