Become a member

Get the best offers and updates relating to Liberty Case News.

― Advertisement ―

spot_img
spot_img
HomeBig Newsਕੇਂਦਰ ਸਰਕਾਰ ਦਾ ਅੱਤਵਾਦ 'ਤੇ ਵੱਡਾ ਵਾਰ: 23 ਹੋਰ ਅੱਤਵਾਦੀ ਘੋਸ਼ਿਤ, ਕੁੱਲ...

ਕੇਂਦਰ ਸਰਕਾਰ ਦਾ ਅੱਤਵਾਦ ‘ਤੇ ਵੱਡਾ ਵਾਰ: 23 ਹੋਰ ਅੱਤਵਾਦੀ ਘੋਸ਼ਿਤ, ਕੁੱਲ ਗਿਣਤੀ 80 ਹੋਈ

ਅੱਤਵਾਦ ਖ਼ਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕਰਦਿਆਂ ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ 23 ਹੋਰ ਵਿਅਕਤੀਆਂ ਨੂੰ ਅਧਿਕਾਰਕ ਤੌਰ ‘ਤੇ ਅੱਤਵਾਦੀ ਘੋਸ਼ਿਤ ਕੀਤਾ ਹੈ। ਸਰਕਾਰ ਮੁਤਾਬਕ ਇਹ ਸਾਰੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਜੈਸ਼-ਏ-ਮੁਹੰਮਦ (JeM), ਲਸ਼ਕਰ-ਏ-ਤੈਬਾ (LeT), ਦ ਰੇਜ਼ਿਸਟੈਂਸ ਫਰੰਟ (TRF) ਅਤੇ ਜਮਾਤ-ਉਦ-ਦਾਵਾ (JuD) ਨਾਲ ਜੁੜੇ ਹੋਏ ਹਨ।

ਸਰਕਾਰ ਦਾ ਕਹਿਣਾ ਹੈ ਕਿ ਇਹ ਲੋਕ ਅੱਤਵਾਦੀਆਂ ਦੀ ਭਰਤੀ, ਭਾਰਤ ਵਿੱਚ ਘੁਸਪੈਠ ਕਰਵਾਉਣ, ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ, ਅੱਤਵਾਦ ਲਈ ਫੰਡ ਇਕੱਠੇ ਕਰਨ, ਹਥਿਆਰ ਅਤੇ ਹੋਰ ਲੋਜਿਸਟਿਕ ਸਹਾਇਤਾ ਮੁਹੱਈਆ ਕਰਵਾਉਣ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ।

ਨਵੀਂ ਸੂਚੀ ਵਿੱਚ ਸ਼ਾਮਲ 23 ਵਿਅਕਤੀਆਂ ਵਿੱਚੋਂ 6 ਜੰਮੂ-ਕਸ਼ਮੀਰ ਦੇ ਮੂਲ ਨਿਵਾਸੀ ਹਨ, ਜਦਕਿ 17 ਪਾਕਿਸਤਾਨ ਨਾਲ ਸੰਬੰਧਿਤ ਹਨ। ਇਨ੍ਹਾਂ ਵਿੱਚੋਂ 7 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਅਤੇ 10 ਪਾਕਿਸਤਾਨ ਵਿੱਚ ਰਹਿੰਦੇ ਹਨ।

ਇਨ੍ਹਾਂ 23 ਨਵੇਂ ਨਾਵਾਂ ਦੇ ਸ਼ਾਮਲ ਹੋਣ ਨਾਲ ਕੇਂਦਰ ਸਰਕਾਰ ਵੱਲੋਂ ਘੋਸ਼ਿਤ ਅੱਤਵਾਦੀਆਂ ਦੀ ਕੁੱਲ ਗਿਣਤੀ ਹੁਣ 80 ਹੋ ਗਈ ਹੈ।

ਸਰਕਾਰ ਵੱਲੋਂ ਜੈਸ਼-ਏ-ਮੁਹੰਮਦ ਨਾਲ ਸੰਬੰਧਿਤ ਜਿਨ੍ਹਾਂ ਅੱਤਵਾਦੀਆਂ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਕੁਝ ਦੇ ਨਾਮ 2016 ਦੇ ਨਗਰੋਟਾ ਆਰਮੀ ਕੈਂਪ ਹਮਲੇ ਅਤੇ 2022 ਦੇ ਸੁੰਜਵਾਂ ਹਮਲੇ ਨਾਲ ਵੀ ਜੋੜੇ ਗਏ ਹਨ।

29 ਨਵੰਬਰ 2016 ਨੂੰ ਜੰਮੂ ਦੇ ਨਗਰੋਟਾ ਆਰਮੀ ਕੈਂਪ ‘ਤੇ ਫੌਜੀ ਵਰਦੀ ਪਾ ਕੇ ਆਏ ਤਿੰਨ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਸੱਤ ਜਵਾਨ ਸ਼ਹੀਦ ਹੋਏ ਸਨ, ਜਦਕਿ ਜਵਾਬੀ ਕਾਰਵਾਈ ਵਿੱਚ ਤਿੰਨੇ ਅੱਤਵਾਦੀ ਮਾਰੇ ਗਏ ਸਨ। ਜਾਂਚ ਏਜੰਸੀਆਂ ਨੇ ਇਸ ਹਮਲੇ ਪਿੱਛੇ ਜੈਸ਼-ਏ-ਮੁਹੰਮਦ ਦੀ ਭੂਮਿਕਾ ਦੱਸੀ ਸੀ।

ਇਸ ਤੋਂ ਬਾਅਦ 22 ਅਪ੍ਰੈਲ 2022 ਨੂੰ ਜੰਮੂ ਦੇ ਸੁੰਜਵਾਂ ਇਲਾਕੇ ਵਿੱਚ CISF ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਇੱਕ CISF ਜਵਾਨ ਸ਼ਹੀਦ ਹੋਇਆ ਸੀ ਅਤੇ ਕਈ ਹੋਰ ਜ਼ਖ਼ਮੀ ਹੋਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਦ ਰੇਜ਼ਿਸਟੈਂਸ ਫਰੰਟ (TRF) ਨੇ ਲਈ ਸੀ। ਬਾਅਦ ਦੀ ਜਾਂਚ ਵਿੱਚ ਸਰਹੱਦ ਪਾਰ ਤੋਂ ਚੱਲ ਰਹੇ ਅੱਤਵਾਦੀ ਨੈੱਟਵਰਕ ਦੀ ਭੂਮਿਕਾ ਸਾਹਮਣੇ ਆਈ ਸੀ।