Friday, April 4, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਚੇਅਰਮੈਨ ਫੂਡ ਕਮਿਸ਼ਨ ਵੱਲੋਂ ਬਾਬਾ ਗੁਰਿੰਦਰ ਢਿੱਲੋਂ ਨਾਲ ਮੁਲਾਕਾਤ

ਚੇਅਰਮੈਨ ਫੂਡ ਕਮਿਸ਼ਨ ਵੱਲੋਂ ਬਾਬਾ ਗੁਰਿੰਦਰ ਢਿੱਲੋਂ ਨਾਲ ਮੁਲਾਕਾਤ

 

ਚੰਡੀਗੜ੍ਹ/ਅੰਮ੍ਰਿਤਸਰ  : ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਸੋਮਵਾਰ ਨੂੰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਡੇਰਾ ਬਿਆਸ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪਰਕਾਸ਼ ਧਾਲੀਵਾਲ, ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ, ਚੰਡੀਗੜ੍ਹ ਦੇ ਪ੍ਰਧਾਨ ਪਰਵੀਨ ਸੰਧੂ, ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ ਮੁਲਤਾਨੀ, ਨਵਜੋਤ ਸੰਧੂ, ਅਰਸ਼ਦੀਪ ਸਿੰਘ, ਆਸਟ੍ਰੇਲੀਆ ਤੋਂ ਆਏ ਵਿੱਦਿਅਕ ਅਦਾਰਿਆਂ ਦੇ ਮਾਲਕ ਗੌਰਵ ਮਲਹੋਤਰਾ ਤੇ ਉਨ੍ਹਾਂ ਦੀ ਪਤਨੀ ਸਨਦੀਪ ਕੌਰ ਮੌਜੂਦ ਰਹੇ।

ਇਸ ਮੌਕੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਮਿਊਨਿਟੀ ਕਿਚਨ ਦੀ ਕਾਰਗੁਜ਼ਾਰੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਏ ਜਾਣ ਦੀ ਚਰਚਾ ਕਰਦਿਆਂ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੁੱਝ ਸੁਝਾਅ ਸਾਂਝੇ ਕੀਤੇ ਕਿ ਹੁਣ ਅਸੀਂ ਨਿਊਟਰੀਸ਼ਨਲ ਸਕਿਓਰਿਟੀ ਵੱਲ ਵੱਧ ਰਹੇ ਹਾਂ। ਕਮਿਊਨਿਟੀ ਕਿਚਨ ਰਾਹੀਂ ਮਿਲਟ ਬੇਸਡ ਫੂਡ (ਮੋਟਾ ਅਨਾਜ) ਜਾਂ ਪੌਸ਼ਟਿਕ ਭੋਜਨ ਨੂੰ ਖਾਸ ਤੌਰ ’ਤੇ ਆਪਣੇ ਖਾਣੇ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਲੋਕਾਂ ਦੀ ਸਿਹਤ ਬਿਹਤਰ ਹੋ ਸਕੇ। ਉਨ੍ਹਾਂ ਨੇ ਮੈਡੀਸਨਲ ਤੇ ਹਰਬਲ ਪੌਦਿਆਂ ਤੋਂ ਮਸਾਲਿਆਂ ਦਾ ਉਤਪਾਦ ਕਰਕੇ ਉਨ੍ਹਾਂ ਨੂੰ ਆਪਣੇ ਭੋਜਨ ’ਚ ਸ਼ਾਮਲ ਕਰਨ ਲਈ ਸੁਝਾਅ ਰੱਖੇ ਅਤੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਮਿਲਟ (ਮੋਟੇ ਅਨਾਜ) ਬੀਜਣ ਲਈ ਪ੍ਰੇਰਨਾ ਕਰਨ ਲਈ ਬੇਨਤੀ ਕੀਤੀ। ਬਾਬਾ ਗੁਰਿੰਦਰ ਢਿੱਲੋਂ ਨੇ ਨਾ ਸਿਰਫ਼ ਇਸ ਸੁਝਾਅ ਤੇ ਸਹਿਮਤੀ ਪ੍ਰਗਟਾਈ ਬਲਕਿ ਇਹ ਵੀ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਝੋਨਾ (ਚਾਵਲ) ਹੇਠ ਰਕਬਾ ਘਟਾ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇਗਾ।

ਉੱਥੇ ਹੀ ਮਿੱਟੀ ਦੀ ਸਿਹਤ ਵੀ ਬਿਹਤਰ ਹੋਵੇਗੀ। ਇਸ ਤੋਂ ਇਲਾਵਾ ਡੇਰੇ ਵੱਲੋਂ ਪ੍ਰਕਾਸ਼ਿਤ ਖੂਬਸੂਰਤ ਲਿਟਰੇਚਰ ਸਰਕੂਲੇਸ਼ਨ ਵਧਾਉਣ ਵਾਸਤੇ ਬੇਨਤੀ ਕੀਤੀ। ਇਸੇ ਦੌਰਾਨ ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਚੰਡੀਗੜ੍ਹ (ਮੁਹਾਲੀ) ਦੇ ਪ੍ਰਧਾਨ ਪਰਵੀਨ ਸੰਧੂ ਨੇ ਆਪਣੀ ਹੱਥਲਿਖਤ ਪਲੇਠੀ ਪੁਸਤਕ ‘ਮਾਂ ਦਾ ਪੁਨਰਜਨਮ’ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਭੇਂਟ ਕੀਤੀ। ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪਰਕਾਸ਼ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਦਾ ਕੀਮਤੀ ਸਮਾਂ ਦੇਣ ਲਈ ਖਾਸ ਤੌਰ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ।