ਚੰਡੀਗੜ੍ਹ : ਚੰਡੀਗੜ੍ਹ ਦੇ ਡੀ. ਆਰ. ਡੀ. ਓ. ਦਫ਼ਤਰ ‘ਚ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇਮਾਰਤ ‘ਚ ਬੰਬ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੂਰੀ ਇਮਾਰਤ ‘ਚ ਹਫੜਾ-ਦਫੜੀ ਮਚ ਗਈ ਅਤੇ ਸਨਸਨੀ ਫੈਲ ਗਈ।
ਮੌਕੇ ‘ਤੇ ਚੰਡੀਗੜ੍ਹ ਦੀ ਪੁਲਸ ਅਤੇ ਫ਼ੌਜ ਵੀ ਪੁੱਜੀ। ਬੰਬ ਸਕੁਆਇਡ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਅਤੇ ਪੁਲਸ ਦੇ ਕਈ ਆਲਾ ਅਧਿਕਾਰੀ ਵੀ ਪੁੱਜੇ।
ਫਿਲਹਾਲਪੂਰੀ ਇਮਾਰਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੰਗਵਾ ਲਈਆਂ ਗਈਆਂ ਹਨ। ਇਮਾਰਤ ਦੇ ਆਸ-ਪਾਸ ਰਹਿਣ ਵਾਲੇ ਲੋਕ ਵੀ ਪੂਰੀ ਤਰ੍ਹਾਂ ਘਬਰਾਏ ਹੋਏ ਹਨ।