Sunday, January 12, 2025

Become a member

Get the best offers and updates relating to Liberty Case News.

― Advertisement ―

spot_img
spot_img
HomeINDIAਪੰਜਾਬ 'ਚ ਬੈਠ ਕੇ ਅਮਰੀਕਾ ਵਿਚ ਮਾਰੀ ਜਾਂਦੀ ਸੀ ਠੱਗੀ, ਫੜੀ...

ਪੰਜਾਬ ‘ਚ ਬੈਠ ਕੇ ਅਮਰੀਕਾ ਵਿਚ ਮਾਰੀ ਜਾਂਦੀ ਸੀ ਠੱਗੀ, ਫੜੀ ਗਈ ਗੈਂਗ ਦਾ ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ

 

ਮੋਹਾਲੀ: ਜ਼ੀਰਕਪੁਰ ਤੋਂ ਫਰਜ਼ੀ ਕਾਲ ਸੈਂਟਰ ਰਾਹੀਂ ਆਨਲਾਈਨ ਠੱਗੀ ਦਾ ਜਾਲ ਵਿਛਾਉਣ ਵਾਲੇ ਮੁਲਜ਼ਮਾਂ ਦੀ ਗਿਣਤੀ ਹੁਣ 21 ਹੋ ਚੁੱਕੀ ਹੈ। ਮੁਲਜ਼ਮਾਂ ’ਚ 4 ਅਫਰੀਕੀ ਅਤੇ 3 ਕੁੜੀਆਂ ਵੀ ਸ਼ਾਮਲ ਹਨ। ਮੁਲਜ਼ਮਾਂ ਕੋਲੋਂ 20 ਲੈਪਟਾਪ, 1.44 ਲੱਖ ਰੁਪਏ, ਵਿਦੇਸ਼ੀ ਕਰੰਸੀ, 3 ਪਾਸਪੋਰਟ ਤੇ ਬੈਂਕਾਂ ਦੀਆਂ 3 ਚੈੱਕ ਬੁੱਕਾਂ ਬਰਾਮਦ ਕੀਤੀਆਂ ਹਨ। ਜਾਂਚ ’ਚ ਸਾਹਮਣੇ ਆਇਆ ਹੈ ਕਿ ਤਿੰਨ ਤਰੀਕੇ ਅਪਣਾ ਕੇ ਮੁਲਜ਼ਮ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਨਦੀਮ ਮਾਸਟਰਮਾਈਂਡ ਹੈ। ਸਾਰੇ ਮੁਲਜ਼ਮ ਜ਼ੀਰਕਪੁਰ ਥਾਣਾ ਪੁਲਸ ਦੇ ਰਿਮਾਂਡ ’ਤੇ ਹਨ। ਐੱਸ.ਪੀ. (ਜਾਂਚ) ਜਿਓਤੀ ਯਾਦਵ ਅਨੁਸਾਰ ਗਿਰੋਹ ਦੇ ਕਈ ਮੈਂਬਰ ਜ਼ੀਰਕਪੁਰ ’ਚ ਵੱਖ-ਵੱਖ ਥਾਵਾਂ ’ਤੇ ਕਿਰਾਏ ਦੇ ਮਕਾਨਾਂ ’ਚ ਰਹਿ ਕੇ ਫਰਜ਼ੀ ਕਾਲ ਸੈਂਟਰ ਚਲਾ ਰਹੇ ਹਨ।

ਅਮਰੀਕੀ ਮੂਲ ਦੇ ਲੋਕਾਂ ਨਾਲ ਧੋਖਾਧੜੀ ਕਰਨ ਲਈ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਂਦਾ ਸੀ। ਜੁਆਇਨਿੰਗ ਤੋਂ ਬਾਅਦ ਆਈ.ਟੀ. ਮਾਹਿਰ, ਗ੍ਰੈਜੂਏਟ ਤੇ 12ਵੀਂ ਪਾਸ ਅੰਗਰੇਜ਼ੀ ਬੋਲਣ ’ਚ ਮਾਹਿਰ ਮੁੰਡੇ-ਕੁੜੀਆਂ ਤਿੰਨ ਤਰੀਕੀਆਂ ਨਾਲ ਮਨਸੂਬੇ ਨੂੰ ਅੰਜਾਮ ਦਿੰਦੇ ਸਨ।
ਪਹਿਲਾ ਤਰੀਕਾ – ਕਾਲ ਕਰਕੇ ਅਮਰੀਕੀ ਨੂੰ ਦੱਸਿਆ ਜਾਂਦਾ ਸੀ ਕਿ ਉਹ ਮੈਕਸੀਕੋ ਬਾਰਡਰ ਤੋਂ ਗੱਲ ਕਰ ਰਹੇ ਹਨ। ਉਨ੍ਹਾਂ ਦੇ ਨਾਂ ਦਾ ਇਤਰਾਜ਼ਯੋਗ ਸਾਮਾਨ ਨਾਲ ਭਰਿਆ ਪਾਰਸਲ ਫੜਿਆ ਗਿਆ ਹੈ, ਇਸ ਲਈ ਲੋੜੀਂਦੀ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਬਾਅਦ ਐਪ ਦੀ ਵਰਤੋਂ ਕਰਕੇ ਉਸ ਵਿਅਕਤੀ ਤੇ ਬੈਂਕ ਖਾਤੇ ਨਾਲ ਸਬੰਧਤ ਜਾਣਕਾਰੀ ਹਾਸਲ ਕਰਕੇ ਦੱਸੇ ਗਏ ਖਾਤਿਆਂ ’ਚ ਪੈਸੇ ਟ੍ਰਾਂਸਫਰ ਕਰਵਾਏ ਜਾਂਦੇ ਸਨ।
ਦੂਸਰਾ ਤਰੀਕਾ – ਅਮਰੀਕੀ ਨਾਗਰਿਕ ਨੂੰ ਕਾਲ ਕਰ ਕੇ ਖ਼ੁਦ ਨੂੰ ਸਰਵਿਸ ਪ੍ਰੋਵਾਈਡਰ ਦੱਸ ਕੇ ਗੱਲਾਂ ’ਚ ਉਲਝਾ ਦਿੱਤਾ ਜਾਂਦਾ ਸੀ। ਮੁਲਜ਼ਮ ਲਿੰਕ ’ਤੇ ਕਲਿੱਕ ਕਰਵਾ ਲੈਂਦਾ ਸੀ, ਫਿਰ ਬੈਂਕ ਖਾਤੇ ’ਚੋਂ ਪੈਸੇ ਟ੍ਰਾਂਸਫਰ ਕਰਵਾ ਲੈਂਦਾ ਸੀ।
ਤੀਜਾ ਤਰੀਕਾ – ਅਮਰੀਕੀ ਮੂਲ ਦੇ ਵਿਅਕਤੀ ਨੂੰ ਇਕ ਲਿੰਕ ਭੇਜ ਕੇ ਉਸ ’ਤੇ ਕਲਿੱਕ ਕਰਵਾ ਕੇ ਖਾਤੇ ਦੀ ਜਾਣਕਾਰੀ ਹਾਸਲ ਕਰ ਸੇਂਧ ਲਾਈ ਜਾਂਦੀ ਸੀ।