Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਗਨ ਪੁਆਇੰਟ 'ਤੇ ਕੱਪੜਾ ਕਾਰੋਬਾਰੀ ਤੋਂ ਲੁੱਟ, ਮਿੰਨਤਾਂ ਕਰਨ ਦੇ ਬਾਵਜੂਦ ਲੁਟੇਰਿਆਂ...

ਗਨ ਪੁਆਇੰਟ ‘ਤੇ ਕੱਪੜਾ ਕਾਰੋਬਾਰੀ ਤੋਂ ਲੁੱਟ, ਮਿੰਨਤਾਂ ਕਰਨ ਦੇ ਬਾਵਜੂਦ ਲੁਟੇਰਿਆਂ ਨੇ ਦਾਤਰ ਨਾਲ ਕੀਤਾ ਵਾਰ

 

ਲੁਧਿਆਣਾ : ਮਹਾਨਗਰ ਵਿਚ ਬੇਖੌਫ਼ ਲੁਟੇਰਿਆਂ ਨੇ ਇਕ ਵਾਰ ਫਿਰ ਪੁਲਸ ਸੁਰੱਖਿਆ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਤਾਜ਼ਾ ਮਾਮਲਾ ਥਾਣਾ ਡਵੀਜ਼ਨ ਨੰਬਰ 3 ਦੇ ਅਧੀਨ ਆਉਂਦੀ ਚੌਕੀ ਸ਼ਿੰਗਾਰ ਸਿਨੇਮਾ ਦੇ ਨੇੜੇ ਦਾ ਹੈ, ਜਿੱਥੇ ਸੋਮਵਾਰ ਦੀ ਦੇਰ ਰਾਤ ਬਾਈਕ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਇਕ ਕੱਪੜਾ ਕਾਰੋਬਾਰੀ ਰਿੰਕੂ ਮਲਹੋਤਰਾ ਨੂੰ ਆਪਣਾ ਨਿਸ਼ਾਨਾ ਬਣਾਇਆ। ਲੁਟੇਰਿਆਂ ਨੇ ਕਾਰੋਬਾਰੀ ‘ਤੇ ਪਿਸਤੌਲ ਤਾਣ ਦਿੱਤੀ ਅਤੇ ਉਨ੍ਹਾਂ ਤੋਂ ਸੋਨੇ ਦੀ ਮੁੰਦਰੀ ਅਤੇ ਨਕਦੀ ਖੋਹ ਲਈ। ਲੁਟੇਰਿਆਂ ਨੇ ਭੱਜਣ ਤੋਂ ਪਹਿਲਾਂ ਉਨ੍ਹਾਂ ਦੇ ਮੋਢੇ ‘ਤੇ ਤੇਜ਼ਧਾਰ ਹਥਿਆਰ (ਦਾਤਰ) ਨਾਲ ਵਾਰ ਕਰਕੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ।

 

ਇਸ ਵਾਰਦਾਤ ਤੋਂ ਬਾਅਦ ਜਦੋਂ ਪੀੜਤ ਅਤੇ ਇਲਾਕਾ ਨਿਵਾਸੀ ਸ਼ਿਕਾਇਤ ਦਰਜ ਕਰਵਾਉਣ ਲਈ ਚੌਕੀ ਸ਼ਿੰਗਾਰ ਸਿਨੇਮਾ ਪਹੁੰਚੇ, ਤਾਂ ਉੱਥੇ ਸਿਰਫ਼ ਇਕ ਹੀ ਪੁਲਸ ਮੁਲਾਜ਼ਮ ਮੌਜੂਦ ਸੀ। ਪੁਲਸ ਦੀ ਇਸ ਢਿੱਲੀ ਕਾਰਜਪ੍ਰਣਾਲੀ ਨੂੰ ਦੇਖ ਕੇ ਲੋਕਾਂ ਨੇ ਜਮ ਕੇ ਰੋਸ ਜ਼ਾਹਰ ਕੀਤਾ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਐੱਸ.ਐੱਚ.ਓ. ਖ਼ੁਦ ਮੌਕੇ ‘ਤੇ ਪਹੁੰਚੇ। ਪੁਲਸ ਨੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।