Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦੇ 71 ਅਧਿਆਪਕਾਂ ਨੂੰ CM ਭਗਵੰਤ ਮਾਨ ਨੇ ਕੀਤਾ ਸਨਮਾਨਤ, ਨਾਲ...

ਪੰਜਾਬ ਦੇ 71 ਅਧਿਆਪਕਾਂ ਨੂੰ CM ਭਗਵੰਤ ਮਾਨ ਨੇ ਕੀਤਾ ਸਨਮਾਨਤ, ਨਾਲ ਹੀ ਕਰ ‘ਤਾ ਵੱਡਾ ਐਲਾਨ

ਸ੍ਰੀ ਅਨੰਦਪੁਰ ਸਾਹਿਬ – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਭਾਈ ਜੈਤਾ ਜੀ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ, ਉਥੇ ਹੀ ਹੈਰੀਟੇਜ ਸਟ੍ਰੀਟ ਦਾ ਨੀਂਹ ਪੱਥਰ ਵੀ ਰੱਖਿਆ। ਇਸ ਦੌਰਾਨ ਵਿਸ਼ਵ ਅਧਿਆਪਕ ਦਿਵਸ ਨੂੰ ਸਮਰਪਿਤ ਰੱਖੇ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ 71 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਵੀ ਕੀਤਾ।

ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕ ਕੋਈ ਕਿੱਤਾ ਨਹੀਂ ਇਹ ਇਕ ਮਿਸ਼ਨ ਹੈ। ਅੱਜ ਅਧਿਆਪਕਾਂ ਕਰਕੇ ਹੀ ਸਾਡੇ ਬੱਚੇ ਮੱਲਾਂ ਮਾਰ ਰਹੇ ਹਨ। ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਨੂੰ ਅਪਡੇਟ ਕਰਨ ਲਈ ਅਸੀਂ ਵਿਦੇਸ਼ਾਂ ‘ਚ ਟਰੇਨਿੰਗ ਲਈ ਭੇਜ ਰਹੇ ਹਾਂ। ਹੁਣ ਨਵੰਬਰ ਵਿਚ ਟੀਚਰਾਂ ਦਾ ਨਵਾਂ ਬੈਚ ਵਿਦੇਸ਼ਾਂ ਵਿਚ ਟਰੇਨਿੰਗ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਪੇ ਅਤੇ ਅਧਿਆਪਕਾਂ ਨੂੰ ਕਦੇ ਵੀ ਭੁੱਲੋ। ਉਨ੍ਹਾਂ ਕਿਹਾ ਕਿ ਕਦੇ ਵੀ ਧਰਤੀ ਨਾਲੋਂ ਸੰਪਰਕ ਨਹੀਂ ਤੋੜਨਾ ਚਾਹੀਦਾ ਹੈ, ਜੋ ਧਰਤੀ ਤੋਂ ਪੈਰ ਛੱਡ ਜਾਂਦੇ ਹਨ, ਉਨ੍ਹਾਂ ਦਾ ਹਸ਼ਰ ਮਾੜਾ ਹੋ ਜਾਂਦਾ ਹੈ।