ਜਲੰਧਰ – ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਵਿਚ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦਾ ਉਦਘਾਟਨ ਕਰਨ ਵਾਲੇ ਹਨ। ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜਲੰਧਰ ਪਹੁੰਚੇ ਚੁੱਕੇ ਹਨ। ਉਦਘਾਟਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਲੈਦਰ ਕੰਪਲੈਕਸ ‘ਚ ਸਥਿਤ ਇੰਟਰਨੈਸ਼ਨਲ ਸਪੋਰਟਸ ਇੰਡਸਟਰੀ ਪਹੁੰਚੇ, ਜਿੱਥੇ ਉਨ੍ਹਾਂ ਰਗਬੀ ਵਰਲਡ ਕੱਪ ਗੇਂਦਾਂ ਦੀ ਸ਼ਿਪਮੈਂਟ ਰਵਾਨਾ ਕੀਤੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਪੋਰਟਸ ਕੈਪੀਟਲ ਵਿਚ ਸ਼ਿਪਮੈਂਟ ਲਈ ਰਗਬੀ ਲੰਡਨ ਭੇਜੀ ਗਈ ਸੀ। ਜਲੰਧਰ ਵਿਚ ਬਣੇ ਰਗਬੀ ਨਾਲ ਵਿਸ਼ਵ ਕੱਪ ਟੂਰਨਾਮੈਂਟ ਖੇਡੇ ਜਾਂਦੇ ਹਨ। ਜਲੰਧਰ ਵਿਚ ਬਣੇ ਕ੍ਰਿਕਟ ਬੈਟਾਂ ਨਾਲ ਵਿਸ਼ਵ ਕੱਪ ਟੂਰਨਾਮੈਂਟ ਖੇਡੇ ਜਾਂਦੇ ਹਨ। ਇਸ ਕਾਰਨ ਫੀਫਾ ਵਰਲਡ ਕੱਪ ਮੈਚ ਜਲੰਧਰ ਵਿਚ ਬਣੇ ਫੁੱਟਬਾਲਾਂ ਨਾਲ ਖੇਡੇ ਜਾਂਦੇ ਹਨ, ਜੋਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ।