ਚੰਡੀਗੜ੍ਹ : ਅੱਜ ਭਾਰਤ ਸਮੇਤ ਦੁਨੀਆ ਭਰ ਵਿਚ ਈਦ-ਉਲ-ਫ਼ਿਤਰ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਦੁਆ ਕੀਤੀ ਕਿ ਲੋਕਾਂ ਵਿਚ ਸਾਂਝੀਵਾਲਤਾ ਬਣੀ ਰਹੇ ਤੇ ਸਾਰੇ ਰਲ-ਮਿਲ ਕੇ ਤਿਉਹਾਰ ਮਨਾਉਂਦੇ ਰਹੀਏ।
CM ਮਾਨ ਨੇ ਟਵੀਟ ਕੀਤਾ, “ਆਪਸੀ ਭਾਈਚਾਰੇ ਅਤੇ ਏਕਤਾ ਦੇ ਪ੍ਰਤੀਕ ਤਿਉਹਾਰ ਈਦ-ਉੱਲ-ਫ਼ਿਤਰ ਦੀਆਂ ਸਮੂਹ ਮੁਸਲਿਮ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ। ਅੱਲ੍ਹਾ ਸਾਰਿਆਂ ‘ਤੇ ਸਦਾ ਆਪਣਾ ਰਹਿਮਤ ਭਰਿਆ ਹੱਥ ਰੱਖਣ। ਸਾਂਝੀਵਾਲਤਾ ਬਣੀ ਰਹੇ ਤੇ ਅਸੀਂ ਇਸੇ ਤਰ੍ਹਾਂ ਰਲ-ਮਿਲ ਕੇ ਤਿਉਹਾਰ ਮਨਾਉਂਦੇ ਰਹੀਏ।”