Thursday, January 9, 2025

Become a member

Get the best offers and updates relating to Liberty Case News.

― Advertisement ―

spot_img
spot_img
HomeHaryanaਕੁਰੂਕਸ਼ੇਤਰ ’ਚ ਗਰਜੇ ਸੀਐੱਮ ਮਾਨ, ਕਿਹਾ, ਨੌਕਰੀਆਂ ਬਦਲੇ ਇੱਕ ਰੁਪਿਆ ਤਾਂ ਕੀ...

ਕੁਰੂਕਸ਼ੇਤਰ ’ਚ ਗਰਜੇ ਸੀਐੱਮ ਮਾਨ, ਕਿਹਾ, ਨੌਕਰੀਆਂ ਬਦਲੇ ਇੱਕ ਰੁਪਿਆ ਤਾਂ ਕੀ ਚਾਹ ਦਾ ਕੱਪ ਵੀ ਨਹੀਂ ਪੀਤਾ

 

ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਹਨ, ਅਜਿਹੇ ’ਚ ਆਮ ਆਦਮੀ ਪਾਰਟੀ ਵੀ ਜ਼ੋਰਾਂ-ਸ਼ੋਰਾਂ ਦੇ ਨਾਲ ਪ੍ਰਚਾਰ ਕਰ ਰਹੀ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੁਰੂਕਸ਼ੇਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪਿਹੋਵਾ ਦੀ ਅਨਾਜ ਮੰਡੀ ‘ਚ ‘ਆਪ’ ਦੀ ਰੈਲ੍ਹੀ ਨੂੰ ਸੰਬੋਧਨ ਕੀਤਾ। ਇੱਥੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਾਰਦਰਸ਼ੀ ਢੰਗ ਨਾਲ 43 ਹਜ਼ਾਰ ਨੌਕਰੀਆਂ ਦਿੱਤੀਆਂ ਹਨ, ਇੰਨ੍ਹਾਂ ਨੌਕਰੀਆਂ ਬਦਲੇ ਅਸੀਂ ਇੱਕ ਰੁਪਇਆ ਤਾਂ ਦੂਰ ਉਸ ਤੋਂ ਚਾਹ ਦਾ ਕੱਪ ਵੀ ਨਹੀਂ ਪੀਤਾ।

ਸੰਬੋਧਨ ਕਰਦੇ ਹੋਏ ਸੀਐੱਮ ਮਾਨ ਨੇ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਿਕਰ ਕੀਤਾ। ਉਨ੍ਹਾਂ ਆਖਿਆ ਕਿ ਲੋਕਾਂ ਨੇ ਕੇਜਰੀਵਾਲ ਨੂੰ ਬਿਜਲੀ, ਪਾਣੀ, ਸਿੱਖਿਆ ਅਤੇ ਸਿਹਤ ਲਈ ਚੁਣਿਆ ਪਰ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਕੇਜਰੀਵਾਲ ਨੂੰ ਝੂਠੀ ਨਾਮਜ਼ਦਗੀ ‘ਚ ਸ਼ਾਮਲ ਕੀਤਾ ਗਿਆ ਹੈ। ਕੇਜਰੀਵਾਲ ਨੇ ਕੰਮ ਦੀ ਰਾਜਨੀਤੀ ਕੀਤੀ,,,,,,ਨਾਮ ਦੀ ਨਹੀਂ, ‘ਆਪ’ ਤੇ ਕੇਜਰੀਵਾਲ ਦੇਸ਼ ਨੂੰ ਜੋੜਨ ਦਾ ਕੰਮ ਕਰ ਰਹੇ ਹਨ।

ਇਸਦੇ ਨਾਲ ਹੀ ਸੀਐੱਮ ਮਾਨ ਨੇ ਆਖਿਆ ਕਿ ਮੈਂ ਆਪਣੇ ਪਿੰਡ ਵਿੱਚ ਵੋਟਾਂ ਨਹੀਂ ਮੰਗਦਾ। ਇਸੇ ਤਰ੍ਹਾਂ ਮੈਨੂੰ ਯਕੀਨ ਹੈ ਕਿ ਸਾਨੂੰ ਪਿਹੋਵਾ ਦੇ ਲੋਕਾਂ ਤੋਂ ਵੀ ਵੋਟਾਂ ਨਹੀਂ ਮੰਗਣੀਆਂ ਪੈਣਗੀਆਂ। ਪਿੰਡ ਦੇ ਲੋਕ ਮੇਰੇ ਲਈ ਵੋਟਾਂ ਮੰਗਦੇ ਹਨ। ਤੁਸੀਂ ਵੀ ਮੇਰੇ ਲਈ ਵੋਟਾਂ ਮੰਗੋ। ਜਿਸ ਦਿਨ ਮੈਂ ਇਮਾਨਦਾਰੀ ਨਾਲ ਕੰਮ ਨਹੀਂ ਕਰਾਂਗਾ, ਉਸ ਦਿਨ ਵੋਟਾਂ ਮੰਗਣੀਆਂ ਬੰਦ ਕਰ ਦਿਆਂਗਾ। ਅਸੀਂ ਰਿਸ਼ਵਤਖੋਰੀ ਖਤਮ ਕਰ ਦਿੱਤੀ ਹੈ। ਜੇਕਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਤਾਂ ਹਰਿਆਣਾ ‘ਚ ਚੋਰੀਆਂ ਰੁਕ ਜਾਣਗੀਆਂ। ਪੰਜਾਬ ਦੇ 90 ਫੀਸਦ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ। ਜੇਕਰ ਕਿਸੇ ਨੂੰ ਯਕੀਨ ਨਹੀਂ ਆਉਂਦਾ ਤਾਂ ਉਹ ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਪਤਾ ਕਰ ਸਕਦਾ ਹੈ।