Thursday, December 26, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਲੋਕਾਂ ਨਾਲ ਕੀਤਾ ਵਾਅਦਾ ਨਿਭਾਉਣਗੇ CM ਮਾਨ, ਚੋਣਾਂ ਤੋਂ ਪਹਿਲਾਂ ਕੀਤਾ ਸੀ...

ਲੋਕਾਂ ਨਾਲ ਕੀਤਾ ਵਾਅਦਾ ਨਿਭਾਉਣਗੇ CM ਮਾਨ, ਚੋਣਾਂ ਤੋਂ ਪਹਿਲਾਂ ਕੀਤਾ ਸੀ ਐਲਾਨ

 

ਜਲੰਧਰ —ਆਮ ਤੌਰ ’ਤੇ ਚੋਣਾਂ ਸਮੇਂ ਸਿਆਸਤਦਾਨ ਕਈ ਤਰ੍ਹਾਂ ਦੇ ਐਲਾਨ ਤਾਂ ਕਰਦੇ ਹਨ ਪਰ ਚੋਣਾਂ ਤੋਂ ਬਾਅਦ ਉਨ੍ਹਾਂ ’ਤੇ ਅਮਲ ਹੁੰਦਾ ਘੱਟ ਹੀ ਦੇਖਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਸਮੇਂ ਜਲੰਧਰ ’ਚ ਕਿਰਾਏ ’ਤੇ ਘਰ ਲਿਆ ਸੀ ਅਤੇ ਜ਼ਿਮਨੀ ਚੋਣ ਦੌਰਾਨ ਲਗਾਤਾਰ ਉਹ ਇਸ ਘਰ ’ਚ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਹੋਰ ਮੈਂਬਰਾਂ ਨਾਲ ਰਹੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਪੱਖ ’ਚ ਚੋਣ ਮੁਹਿੰਮ ਚਲਾਉਂਦੇ ਰਹੇ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੂੰ ਭਾਰੀ ਵੋਟਾਂ ਦੇ ਵੱਡੇ ਫਰਕ ਨਾਲ ਜ਼ਿਮਨੀ ਚੋਣ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਲੰਧਰ ਸਥਿਤ ਘਰ ਨੂੰ ਆਪਣੇ ਕੋਲ ਰੱਖਣਗੇ ਅਤੇ ਵਾਅਦੇ ਮੁਤਾਬਕ ਉਹ ਹਰ ਹਫਤੇ ਇਸ ਘਰ ’ਚ ਆਉਂਦੇ ਰਹਿਣਗੇ।  ਮੁੱਖ ਮੰਤਰੀ ਦੇ ਨਜ਼ਦੀਕੀ ਨੇਤਾਵਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਐਲਾਨ ਕਰ ਦਿੰਦੇ ਹਨ, ਉਸ ’ਤੇ ਪੂਰੀ ਤਰ੍ਹਾਂ ਅਮਲ ਕਰਦੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ’ਚ ਬਣੇ ਰਹਿਣ ਨਾਲ ਜਿਥੇ ਇਕ ਪਾਸੇ ਲੋਕਾਂ ਲਈ ਉਨ੍ਹਾਂ ਨੂੰ ਮਿਲਣਾ ਆਸਾਨ ਹੋਵੇਗਾ ਅਤੇ ਉਥੇ ਹੀ ਦੂਜੇ ਪਾਸੇ ਅਧਿਕਾਰੀਆਂ ’ਤੇ ਦਬਾਅ ਹੋਵੇਗਾ ਅਤੇ ਉਹ ਜਨਤਾ ਦੇ ਕੰਮਾਂ ਨੂੰ ਜਲਦੀ ਕਰਨਗੇ।। ਅਜਿਹੇ ’ਚ ਉਹ ਲੋਕਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨਗੇ।

ਮੁੱਖ ਮੰਤਰੀ ਨੇ ਜ਼ਿਮਨੀ ਚੋਣ ਦੌਰਾਨ ਇਹ ਐਲਾਨ ਵੀ ਕੀਤਾ ਸੀ ਕਿ ਉਹ ਜਲੰਧਰ ਦੇ ਲੋਕਾਂ ਨਾਲ ਮਜ਼ਬੂਤ ​​ਰਿਸ਼ਤਾ ਨਿਭਾਉਣ ਆਏ ਹਨ ਅਤੇ ਇਸ ਦੇ ਨਾਤੇ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਨੂੰ ਜ਼ਿਮਨੀ ਚੋਣ ਜਿੱਤਣ ਵਾਲੇ ਮੋਹਿੰਦਰ ਭਗਤ ਨੂੰ ਆਪਣੀ ਕੈਬਨਿਟ ’ਚ ਸ਼ਾਮਲ ਕਰਨਾ ਹੋਵੇਗਾ।