ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਅਤੇ 12ਵੀਂ ਜਮਾਤ ‘ਚੋਂ ਟੌਪ ਕਰਨ ਵਾਲੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਪੂਰੇ ਪੰਜਾਬ ‘ਚੋਂ ਟੌਪ-10 ਕੀਤਾ ਹੈ, 12ਵੀਂ ਜਮਾਤ ‘ਚੋਂ ਟੌਪ-10 ਕੀਤਾ ਹੈ ਅਤੇ ਇਸ ਦੇ ਨਾਲ ਹੀ ਦੋਹਾਂ ਜਮਾਤਾਂ ਦੇ ਜ਼ਿਲ੍ਹਿਆਂ ਦੇ ਟੌਪਰ ਬੱਚਿਆਂ ਨੂੰ ਜਹਾਜ਼ਾਂ ਦਾ ਝੂਟਾ ਦਿਵਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਵੋਕੇਸ਼ਨਲ ਟਰਿੱਪ ਹੋਵੇਗਾ, ਜਿੱਥੋਂ ਬੱਚੇ ਕੁੱਝ ਸਿੱਖ ਕੇ ਆਉਣਗੇ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਟੌਪਰ ਬੱਚਿਆਂ ਨੂੰ ਇਸ ਵਾਰ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਦਿਖਾਇਆ ਜਾਵੇਗਾ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਮੌਕੇ ਅਸੀਂ ਖ਼ੁਦ ਦੇਵਾਂਗੇ।