ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵਲੋਂ ਅੱਜ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਗਈ। ਦਿੱਲੀ ਦੇ ਮੁੱਖ ਮੰਤਰੀ ਹਾਊਸ ਵਿਚ ਹੋਈ ਇਸ ਮੁਲਾਕਾਤ ਦੀ ਜਾਣਕਾਰੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਸ਼ਨ ਮੀਡੀਆ ‘ਤੇ ਇਸ ਪੋਸਟ ਸਾਂਝੀ ਕਰਦੇ ਹੋਏ ਦਿੱਤੀ। ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦੇ ਹੋਏ ਉਹਨਾਂ ਨੇ ਲਿੱਖਿਆ, ‘ਅੱਜ ਮੈਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੂੰ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਦੇ ਪਵਿੱਤਰ ਆਗਮਨ ਨਾਲ ਮੁੱਖ ਮੰਤਰੀ ਜਨ ਸੇਵਾ ਸਦਨ ਸੱਚਮੁੱਚ ਧੰਨ ਹੋ ਗਿਆ।’
ਉਹਨਾਂ ਕਿਹਾ, ‘ਡੇਰਾ ਬਿਆਸ ਸੇਵਾ, ਦਇਆ ਅਤੇ ਮਾਨਵਤਾ ਦੇ ਉਨ੍ਹਾਂ ਸਦੀਵੀ ਮੁੱਲਾਂ ਦਾ ਪ੍ਰਤੀਕ ਹੈ, ਜੋ ਜੀਵਨ ਨੂੰ ਸਹੀ ਦਿਸ਼ਾ ਅਤੇ ਸਮਾਜ ਨੂੰ ਏਕਤਾ ਦਾ ਸੰਦੇਸ਼ ਦਿੰਦੇ ਹਨ। ਪੂਜਯ ਗੁਰੂਦੇਵ ਦੀ ਬਾਣੀ ਵਿਚ ਅਥਾਹ ਪਿਆਰ, ਉਨ੍ਹਾਂ ਦੇ ਦ੍ਰਿਸ਼ਟੀਕੋਣ ਵਿੱਚ ਅਸ਼ੀਰਵਾਦ ਅਤੇ ਉਨ੍ਹਾਂ ਦੇ ਹਰ ਸੰਦੇਸ਼ ਵਿੱਚ ਸਮਾਜ ਨੂੰ ਇਕਜੁੱਟ ਕਰਨ ਅਤੇ ਸਭ ਤੋਂ ਵਧੀਆ ਮਾਰਗ ‘ਤੇ ਅੱਗੇ ਵਧਣ ਦੀ ਪ੍ਰੇਰਨਾ ਹੈ।
ਅੱਜ ਦੀ ਇਸ ਮੁਲਾਕਾਤ ਨਾਲ ਨਾ ਸਿਰਫ਼ ਸਦਨ ਪਵਿੱਤਰ ਹੋਇਆ, ਸਗੋਂ ਮੇਰੇ ਇਸ ਸੰਕਲਪ ਨੂੰ ਵੀ ਮਜ਼ਬੂਤ ਕੀਤਾ ਕਿ ਲੋਕ ਸੇਵਾ ਅਤੇ ਅਧਿਆਤਮਿਕ ਸੇਵਾ ਇੱਕ ਦੂਜੇ ਦੇ ਪੂਰਕ ਹਨ। ਇਹੀ ਰਸਤਾ ਸਾਡੇ ਰਾਸ਼ਟਰ ਅਤੇ ਸਮਾਜ ਨੂੰ ਅਸਲ ਖੁਸ਼ਹਾਲੀ ਅਤੇ ਭਲਾਈ ਵੱਲ ਲੈ ਜਾਂਦਾ ਹੈ।