ਪਟਿਆਵਾ -ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਅੱਜ ਪਟਿਆਲਾ ਪਹੁੰਚੀ। ਟੀਮ ਨੇ ਪਹਿਲਾਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਹੁਣ ਤੱਕ ਪਟਿਆਲਾ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੀ ਸਮੁੱਚੀ ਰਿਪੋਰਟ ਲਈ।
ਨਵੈਸਟੀਗੇਸ਼ਨ ਟੀਮ ਦੇ ਮੁਖੀ ਏ. ਡੀ. ਜੀ. ਪੀ. ਏ. ਐੱਸ. ਰਾਏ ਨੇ ਕਿਹਾ ਕਿ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਇਸ ਦਾ ਸਬੰਧਤ ਸਾਰੇ ਸਬੂਤ ਇਕੱਠਾ ਕਰਨ ਤੋਂ ਬਾਅਦ ਹੀ ਕਿਸੇ ਨਤੀਜੇ ‘ਤੇ ਪਹੁੰਚੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਜੋ ਇਹ ਘਟਨਾ ਵਾਪਰੀ ਹੈ, ਉਹ ਬਹੁਤ ਮਾੜੀ ਹੈ ਕਿਉਂਕਿ ਫ਼ੌਜ ਅਤੇ ਪੁਲਸ ਦੋਵੇਂ ਹੀ ਮਹੱਤਵਪੂਰਨ ਪਹਿਲੂ ਹਨ, ਜੋ ਬਾਰਡਰ ਅਤੇ ਸਮਾਜ ਵਿੱਚ ਦੁਸ਼ਮਣਾਂ ਖ਼ਿਲਾਫ਼ ਆਪਣੀ ਡਿਊਟੀ ਨਿਭਾਉਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੇਕਰ ਕੋਈ ਗਵਾਹ ਜਾਂ ਫਿਰ ਕੋਈ ਹੋਰ ਜਿਹੜੇ ਇਸ ਘਟਨਾ ਬਾਰੇ ਕੁਝ ਕਹਿਣਾ ਚਾਹੁੰਦਾ ਹੋਵੇ ਉਹ ਦੋ ਅਪ੍ਰੈਲ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਮਿਲ ਸਕਦਾ ਹੈ।